ਮਾਨਸਾ, 3 ਮਈ (ਸ. ਰਿ.)- ਸਥਾਨਕ ਡੀ.ਏ.ਵੀ. ਸਕੂਲ 'ਚ ਵਿਸ਼ਵ ਪ੍ਰੈੱਸ ਦਿਵਸ ਮੌਕੇ 'ਪ੍ਰੈੱਸ ਦੀ ਭੂਮਿਕਾ ਅਤੇ ਰਾਸ਼ਟਰੀ ਸੁਰੱਖਿਆ ਵਿਚਕਾਰ ਸੰਤੁਲਨ' ਵਿਸ਼ੇ 'ਤੇ ਪੈਨਲ ਚਰਚਾ ਕਰਵਾਈ ਗਈ | ਪਿ੍ੰਸੀਪਲ ਵਿਨੋਦ ਰਾਣਾ ਨੇ ਪ੍ਰੈੱਸ ਦੀ ਭੂਮਿਕਾ ਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਵੱਖ-ਵੱਖ ਪੱਖਾਂ 'ਤੇ ਵਿਚਾਰ-ਵਟਾਂਦਰਾ ਕਰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਪ੍ਰੈੱਸ ਸਮਾਜ ਨੂੰ ਜਾਗਰੂਕ ਅਤੇ ਸਚਾਈ ਨੂੰ ਸਾਹਮਣੇ ਲਿਆਉਣ ਦਾ ਕੰਮ ਕਰਦੀ ਹੈ | ਉਨ੍ਹਾਂ ਕਿਹਾ ਕਿ 'ਇੱਕ ਮਜ਼ਬੂਤ ਤੇ ਜ਼ਿੰਮੇਵਾਰ ਪ੍ਰੈੱਸ ਲੋਕਤੰਤਰ ਦੀ ਨੀਂਹ ਹੁੰਦੀ ਹੈ | ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹ ਸਚਾਈ, ਜ਼ਿੰਮੇਵਾਰੀ ਤੇ ਦੇਸ਼ ਹਿਤ ਦੇ ਮੁੱਲਾਂ ਨੂੰ ਸਮਝਣ ਅਤੇ ਅਪਣਾਉਣ |' ਪੈਨਲ ਚਰਚਾ ਦਾ ਸੰਚਾਲਨ ਪਦਮਾ ਮੌਰਿਆ ਵਲੋਂ ਕੀਤਾ ਗਿਆ |