20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਬਾਰੇ ਹਰ ਪੰਜਾਬੀ ਨੂੰ ਜਾਣਨ ਦੀ ਲੋੜ- ਸਿੱਧੂ <br/>

Ad Position 21
No active advertisement
ਅਜੀਤ ਡੈਸਕ 04-05-2026
ਮੌੜ ਮੰਡੀ, 3 ਮਈ (ਗੁਰਜੀਤ ਸਿੰਘ ਕਮਾਲੂ)- ਪੰਜਾਬੀ ਸੱਭਿਆਚਾਰ ਇਕ ਅਮੀਰ ਸੱਭਿਆਚਾਰ ਹੈ ਅੱਜ ਦੇ ਸਮੇਂ ਵਿਚ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਪੁਰਾਤਨ ਚੀਜ਼ਾਂ ਦੀ ਜਾਣਕਾਰੀ ਹੋਣਾ ਵੀ ਲਾਜ਼ਮੀ ਹੈ ਤਾਂ ਜੋ ਸਾਡੇ ਅਮੀਰ ਵਿਰਸੇ ਨੂੰ ਸਾਭਿਆ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਅੱਜ ਮੌੜ ਮੰਡੀ ਦੇ ਗਊਸ਼ਾਲਾ ਭਵਨ ਵਿਖੇ ਪੰਜਾਬੀ ਸੂਟਾਂ ਦੀ ਰੌਣਕ' ਸਿਰਲੇਖ ਤਹਿਤ ਪੰਜਾਬੀ ਸੂਟਾਂ ਅਤੇ ਹੋਰ ਪੰਜਾਬੀ ਸਾਜੋ ਸਮਾਨ ਨਾਲ ਜੁੜੀਆਂ ਚੀਜ਼ਾਂ ਦੀ ਲੱਗੀ ਪ੍ਰਦਰਸ਼ਨੀ ਦਾ ਰਿਬਨ ਕੱਟ ਕੇ ਸ਼ੁਰੂਆਤ ਕਰਨ ਸਮੇਂ ਕੀਤਾ | ਇਸ ਮੌਕੇ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਇਸ ਪ੍ਰਦਰਸ਼ਨੀ ਦਾ ਆਯੋਜਨ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਕੁਝ ਵਿੱਤੀ ਸਹਾਇਕਾ ਦਾ ਵੀ ਐਲਾਨ ਕੀਤਾ | ਇਸ ਮੌਕੇ ਇਸ ਪ੍ਰਦਰਸ਼ਨੀ ਦੇ ਪ੍ਰਬੰਧਕ ਰੁਪਿੰਦਰ ਕੌਰ ਬਰਾੜ, ਸੁਖ ਮਾਨ ਤੋਂ ਇਲਾਵਾ ਅਮਰਜੀਤ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਨਕਦੀ ਹੱਦ ਕਰਜ਼ੇ ਵਧਾਏ, ਸਹਿਕਾਰੀ ਬੈਂਕਾਂ ਵਲੋਂ ਹੱਥ ਖੜ੍ਹੇ ਕਰਨ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ-ਭਾ... ਅਗਲੀ ਖ਼ਬਰ ਮਨਿਸਟਰੀਅਲ ਯੂਨੀਅਨ ਵਲੋਂ ਵਿੱਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ 15 ਨੂੰ
Ad Position 24