ਰਾਮਾ ਮੰਡੀ, 6 ਮਈ (ਅਰੋੜਾ)-ਦੀ ਰਾਮਾਂ ਸਹਾਰਾ ਵੈਲਫ਼ੇਅਰ ਕਲੱਬ ਰਾਮਾਂ ਵਲੋਂ ਅੱਖਾਂ ਦੇ ਅਪ੍ਰੇਸ਼ਨਾਂ ਦਾ ਮੁਫ਼ਤ ਕੈਂਪ ਸਹਾਰਾ ਆਈ ਕੇਅਰ ਸੈਂਟਰ ਰਾਮਸਰਾ ਰੋਡ ਰਾਮਾਂ ਮੰਡੀ ਵਿਖੇ ਲਗਾਇਆ ਜਾ ਰਿਹਾ ਹੈ | ਇਹ ਕੈਂਪ ਸਵ: ਸ੍ਰੀਮਤੀ ਪ੍ਰੇਮ ਲਤਾ ਕਪੂਰ ਅਤੇ ਸਵ: ਰਾਮਪਾਲ ਕਪੂਰ ਬਠਿੰਡਾ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕਪੂਰ ਗਰੇ ਮੈਟਸ ਅਤੇ ਪਰਿਵਾਰ ਵਲੋਂ 10 ਮਈ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ | ਇਸ ਕੈਂਪ ਵਿਚ ਡਾ: ਕਰਨ ਸਾਰਵਾਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਅਤੇ ਸਵੇਰੇ 9 ਵਜੇ ਤੋਂ 2 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਨਗੇ | ਦੀ ਰਾਮਾਂ ਸਹਾਰਾ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਇਸ ਕੈਂਪ ਵਿਚ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਤੋਂ ਇਲਾਵਾ ਅਪਰੇਸ਼ਨਾਂ ਵਾਲੇ ਮਰੀਜ਼ਾਂ ਦੇ ਲੈਂਜ ਵੀ ਮੁਫ਼ਤ ਪਾਏ ਜਾਣਗੇ |