ਕੋਟਫੱਤਾ, 6 ਮਈ (ਬੁੱਟਰ): ਪਿੰਡ ਕੋਟਸ਼ਮੀਰ ਵਿਚ ਹਲਕਾ ਇੰਚਾਰਜ ਜਸਵਿੰਦਰ ਸਿੰਘ ਨੰਦਗੜ੍ਹ ਨੇ ਪਿੰਡ ਦੇ ਖੰਡਰ ਹੋ ਚੁੱਕੇ ਦੋ ਨਹਿਰੀ ਖਾਲਾਂ ਨੂੰ ਮੁੜ ਪੱਕੇ ਕਰਨ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੇ ਸਾਰੇ ਮੋਘਿਆਂ ਦੇ ਖਾਲ ਪੱਕੇ ਹੋਣ ਲਈ ਪਾਸ ਹੋ ਗਏ ਹਨ ਤੇ ਪੰਜਾਬ ਸਰਕਾਰ ਦੁਆਰਾ ਇਕ ਵੀ ਮੋਘਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੋਟਸ਼ਮੀਰ ਦੇ ਕਿਸਾਨਾਂ ਦੀ ਕਾਫੀ ਲੰਬੇ ਸਮੇਂ ਤੋਂ ਕੱਚੇ ਖਾਲਾਂ ਨੂੰ ਪੱਕੇ ਕਰਨ ਦੀ ਮੰਗ ਸੀ, ਜਿਸ ਨੂੰ ਅੱਜ ਪੂਰਾ ਕਰਨ ਦਾ ਪਹਿਲਾ ਕਦਮ ਉਠਾਇਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਖੇਤੀ ਪ੍ਰਤੀ ਕਾਫੀ ਝੁਕਾਅ ਹੈ ਤੇ ਉਹ ਕਿਸੇ ਵੀ ਕੀਮਤ 'ਤੇ ਕਿਸਾਨਾਂ ਦਾ ਕਿਸੇ ਕਿਸਮ ਦਾ ਨੁਕਸਾਨ ਨਹੀਂ ਦੇਖ ਸਕਦੇ | ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਅਤੇ ਕੋਟਸ਼ਮੀਰ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਲਖਵੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੰਗਤ ਮੰਡੀ, ਤਰਸੇਮ ਸਿੰਘ ਪਥਰਾਲਾ ਹਲਕਾ ਪ੍ਰਧਾਨ ਬੀ. ਸੀ. ਵਿੰਗ, ਕੋਟਸ਼ਮੀਰ ਤੋਂ ਆਪ ਆਗੂ ਪਰਮਜੀਤ ਸਿੰਘ ਪੰਮਾ, ਗੋਰਾ ਸਿੰਘ ਕੱਬੇ, ਮਨਪ੍ਰੀਤ ਸਿੰਘ ਮਨੀ, ਕੌਂਸਲਰ ਲਖਵਿੰਦਰ ਸਿੰਘ ਕੇਰੇਵਾਲਾ, ਕੌਂਸਲਰ ਜਲੰਧਰ ਸਿੰਘ, ਹਰਪ੍ਰੀਤ ਸਿੰਘ ਪੀਤਾ, ਸੁਖਮੰਦਰ ਸਿੰਘ ਬੁੱਟਰ, ਕੌਂਸਲਰ ਦਲਵੀਰ ਸਿੰਘ ਪੱਪੀ ਆਦਿ ਹਾਜ਼ਰ ਸਨ |