16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਲੋੜਵੰਦਾਂ ਦੀ ਸਹਾਇਤਾ ਲਈ 'ਕਲਾਥ ਬੈਂਕ' ਦੀ ਸਥਾਪਨਾ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਭੁੱਚੋ ਮੰਡੀ, 10 ਮਈ (ਪਰਵਿੰਦਰ ਸਿੰਘ ਜÏੜਾ)- ਗਰੀਬ, ਲੋੜਵੰਦ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਕੱਪੜੇ ਮੁਹੱਈਆ ਕਰਵਾ ਕੇ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੰਡੀ ਦੇ ਸਮਾਜ ਸੇਵੀਆਂ ਵਲੋਂ ਦਿ੍ਸ਼ਟੀ ਆਈ ਡੋਨੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਸਹਾਇਤਾ ਲਈ 'ਕਲਾਥ ਬੈਂਕ' ਦੀ ਸਥਾਪਨਾ ਕਰ ਕੇ ਟੈਲੀਫ਼ੋਨ ਐਕਸਚੇਂਜ ਕੋਲ ਦਫ਼ਤਰ ਖੋਲਿ੍ਹਆ ਗਿਆ ਹੈ¢ ਜਿੱਥੇ ਦਾਨੀ ਸੱਜਣ ਵਰਤੋਂ ਯੋਗ ਕੱਪੜੇ ਜਮ੍ਹਾ ਕਰਵਾ ਸਕਦੇ ਹਨ ਅਤੇ ਲੋੜਵੰਦ ਲੋਕ ਇਹ ਕੱਪੜੇ ਮੁਫ਼ਤ ਪ੍ਰਾਪਤ ਕਰ ਸਕਣਗੇ¢ 'ਕਲਾਥ ਬੈਂਕ' ਦੇ ਮੁੱਖ ਪ੍ਰਬੰਧਕ ਬਲਵੀਰ ਸਿੰਘ ਅਤੇ ਸੁਸਾਇਟੀ ਦੇ ਪ੍ਰਧਾਨ ਮੋਤੀ ਸ਼ਰਮਾ, ਸਕੱਤਰ ਪਵਨ ਪੰਕਜ ਅਤੇ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਰੰਗੀਲਾ ਨੇ ਕਿਹਾ ਕਿ ਸਮਾਜ ਵਿਚ ਕਈ ਅਜਿਹੇ ਪਰਿਵਾਰ ਹਨ ਜੋ ਆਪਣੇ ਲਈ ਨਵੇਂ ਕੱਪੜੇ ਖ਼ਰੀਦਣ ਦੇ ਯੋਗ ਨਹੀਂ ਹਨ¢ ਇਸ ਕਲਾਥ ਬੈਂਕ ਰਾਹੀਂ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇਗੀ¢ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਪਏ ਵਧੀਆ ਅਤੇ ਵਰਤੋਂ ਯੋਗ ਕੱਪੜੇ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਣ¢

Ad Position 22
No active advertisement
ਪਿਛਲੀ ਖ਼ਬਰ ਮਹਿਰਾਜ ਤੋਂ ਧਾਰਮਿਕ ਸਥਾਨਾਂ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ <br/> ਪੰਜਾਬ ਸਰਕਾਰ ਵਲੋਂ ਚਲਾਈ ਜਾ ਰ... ਅਗਲੀ ਖ਼ਬਰ ਹਰਬੰਸ ਕੌਰ ਮੌੜ ਕਲਾਂ ਹਲਕਾ ਮੌੜ ਇਸਤਰੀ ਵਿੰਗ ਦੇ ਪ੍ਰਧਾਨ ਚੁਣੇ ਗਏ
Ad Position 24