16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਹਿਰਾਜ ਤੋਂ ਧਾਰਮਿਕ ਸਥਾਨਾਂ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ <br/> ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਬਣੀ ਵਰਦਾਨ- ਵਿਧਾਇਕ ਸਿੱਧੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮਹਿਰਾਜ, 10 ਮਈ (ਸੁਖਪਾਲ ਮਹਿਰਾਜ)- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਤੀਰਥ ਯਾਤਰਾ ਸਕੀਮ ਦੀ ਸ਼ਲਾਘਾ ਕਰਦਿਆਂ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਇਹ ਸਕੀਮ ਖ਼ਾਸ ਤੌਰ 'ਤੇ ਬਜ਼ੁਰਗਾਂ ਅਤੇ ਆਮ ਲੋਕਾਂ ਲਈ ਇਕ ਵੱਡਾ ਤੋਹਫ਼ਾ ਸਾਬਤ ਹੋ ਰਹੀ ਹੈ¢ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਧੀਆ ਅਤੇ ਸੁਵਿਧਾਜਨਕ ਪ੍ਰਬੰਧ ਕਰ ਰਹੀ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ¢ ਅੱਜ ਪਿੰਡ ਮਹਿਰਾਜ ਤੋਂ ਧਾਰਮਿਕ ਯਾਤਰਾ ਲਈ ਰਵਾਨਾ ਹੋ ਰਹੀ ਰਾਮਪੁਰਾ ਫੂਲ ਹਲਕੇ ਵਿਚੋਂ 45ਵੀਂ ਬੱਸ ਨੂੰ ਹਰੀ ਝੰਡੀ ਦੇਣ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਲੋਕਾਂ ਨੂੰ ਆਪਸੀ ਭਾਈਚਾਰੇ, ਪਿਆਰ ਅਤੇ ਸਾਂਝੀਵਾਲਤਾ ਨਾਲ ਜੋੜਦੀਆਂ ਹਨ¢ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਬਜ਼ੁਰਗਾਂ ਦੀ ਇੱਛਾ ਸੀ ਕਿ ਉਹ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਅਤੇ ਮਾਨ ਸਰਕਾਰ ਦੀ ਇਸ ਲੋਕ ਭਲਾਈ ਸਕੀਮ ਨਾਲ ਅੱਜ ਉਨ੍ਹਾਂ ਦੀ ਇਹ ਰੀਝ ਪੂਰੀ ਹੋ ਰਹੀ ਹੈ¢ ਬਜ਼ੁਰਗਾਂ ਅਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਬਲਕਾਰ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਉਨ੍ਹਾਂ ਲਈ ਯਾਦਗਾਰ ਸਾਬਤ ਹੋਵੇਗਾ¢ ਇਸ ਮੌਕੇ ਯੋਧਾ ਮਹਿਰਾਜ ਕੌਂਸਲਰ, ਗੁਰਚਰਨ ਸਿੰਘ ਸੇਵਾ ਸੰਗਠਨ ਇੰਚਾਰਜ, ਨਿਰਮਲ ਨਿੰਮਾ ਬਲਾਕ ਪ੍ਰਧਾਨ, ਲੱਖਾ ਮਹਿਰਾਜ ਸਾਬਕਾ ਕੌਂਸਲਰ, ਜਸਕਰਨ ਸਿੰਘ ਆਪ ਆਗੂ, ਬਲਵਿੰਦਰ ਸਿੰਘ ਲੱਖਾ ਸਰਪੰਚ, ਪੰਮਾ ਕੌਂਸਲਰ, ਗੁਰਦੀਪ ਸਿੰਘ ਢੂਲੇਵਾਲਾ, ਗੁਰਵਿੰਦਰ ਕੌਂਸਲਰ, ਬਖਸੀਸ ਸਿੰਘ, ਡਾਕਟਰ ਸੱਤਪਾਲ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਜਗਦੀਪ ਸਿੰਘ ਕਾਲੀ, ਸਰਪੰਚ ਕੁਲਵੰਤ ਸਿੰਘ, ਸਤਬੀਰ ਸਿੰਘ ਬਿੰਦਾ, ਪਰਵਿੰਦਰ ਸਿੰਘ ਮਹਿਰਾਜ, ਜੱਸਾ ਸਿੰਘ, ਮਹਿਮਾ ਸਿੰਘ ਹੋਰ ਪਤਵੰਤੇ ਵਿਅਕਤੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਬਣੀ ਵਰਦਾਨ- ਵਿਧਾਇਕ ਸਿੱਧੂ <br/> ਅਗਲੀ ਖ਼ਬਰ ਲੋੜਵੰਦਾਂ ਦੀ ਸਹਾਇਤਾ ਲਈ 'ਕਲਾਥ ਬੈਂਕ' ਦੀ ਸਥਾਪਨਾ
Ad Position 24