ਰਾਮਾਂ ਮੰਡੀ, 16 ਮਈ (ਤਰਸੇਮ ਸਿੰਗਲਾ)-ਸਥਾਨਕ ਸ੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਦੋ ਸਾਲਾ ਕਾਰਜਕਾਲ ਪੂਰਾ ਹੋਣ ਉਪਰੰਤ ਅੱਜ ਗਊਸ਼ਾਲਾ ਮੰਦਰ ਵਿਖੇ ਮੀਟਿੰਗ ਹੋਈ | ਮੀਟਿੰਗ ਵਿਚ ਮੌਜੂਦ ਸਮੂਹ ਮੈਂਬਰਾਂ ਨੇ ਮੌਜੂਦਾ ਕਮੇਟੀ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਗਊਸ਼ਾਲਾ ਦੇ ਵਿਕਾਸ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਰਬਸੰਮਤੀ ਨਾਲ ਵਿਜੇ ਕੁਮਾਰ ਲਹਿਰੀ ਨੂੰ ਲਗਾਤਾਰ ਤੀਸਰੀ ਵਾਰ ਪ੍ਰਧਾਨ ਚੁਣ ਲਿਆ | ਇਸ ਦੇ ਨਾਲ ਹੀ ਮਦਨ ਲਾਲ ਲਹਿਰੀ ਅਤੇ ਅਮਰਜੀਤ ਸੁਖਲੱਧੀ ਨੂੰ ਸਰਪ੍ਰਸਤ, ਵਿਸ਼ਾਲ ਗੋਇਲ ਨੂੰ ਸਕੱਤਰ, ਗੋਲਡੀ ਮਹੇਸ਼ਵਰੀ ਨੂੰ ਕੈਸ਼ੀਅਰ ਅਤੇ ਰਵਿੰਦਰ ਕੁਮਾਰ ਪੱਪੀ ਨੂੰ ਸਦਨ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਮੌਜੂਦ ਮੈਂਬਰਾਂ ਵਲੋਂ ਨਵੀਂ ਚੁਣੀ ਗਈ ਟੀਮ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ | ਪ੍ਰਧਾਨ ਵਿਜੇ ਕੁਮਾਰ ਲਹਿਰੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ 'ਤੇ ਪ੍ਰਗਟਾਏ ਗਏ ਭਰੋਸੇ ਨੂੰ ਉਹ ਪੂਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ | ਮੀਟਿੰਗ ਵਿਚ ਨਰਿੰਦਰ ਗੋਇਲ, ਅਰੁਣ ਕੁਮਾਰ, ਪ੍ਰਵੀਨ ਕੁਮਾਰ ਪੱਕਾ, ਮਦਨ ਬਾਂਸਲ, ਮਦਨ ਗੋਪਾਲ, ਭੂਸ਼ਣ ਰਾਮਾਂ, ਗੁਰਦਾਸ ਸਰਾਫ਼, ਅਜੀਤ ਕੁਮਾਰ, ਰਾਮਪਾਲ ਬੰਗੀ, ਉਦੈ ਬੰਗੀ, ਅਸ਼ੋਕ ਬੰਗੀ, ਇੰਦਰ ਗੋਇਲ, ਮੇਹਰ ਚੰਦ, ਸੁਰਿੰਦਰ ਸਿੰਗਲਾ, ਧਰਮਪਾਲ ਮਾ:, ਸੰਜੂ ਮੌੜ, ਰਵਿੰਦਰ ਕੁਮਾਰ, ਵਰਿੰਦਰ ਮਾਨਸਾ, ਰਾਜ ਕੁਮਾਰ, ਰਾਕੇਸ਼ ਲਿੱਲੀ, ਅਸ਼ੋਕ ਗੋਇਲ, ਵਿੱਕੀ ਮੈਨੇਜਰ, ਮਹਿੰਦਰਪਾਲ ਮਾਨਸਾ, ਤਰਸੇਮ ਚੰਦ ਖੱਡੀ, ਹਰਬੰਸ ਲਾਲ, ਮਦਨ ਲਾਲ, ਲਵਲੀ ਲਹਿਰੀ, ਸੁਰੇਸ਼ ਕਾਂਸਲ ਐਡਵੋਕੇਟ, ਮਹੇਸ਼ ਬਿੰਦਲ, ਸ਼ਾਮ ਸੁੰਦਰ ਬਾਂਸਲ, ਭੋਲਾ ਜੈਨ, ਮਦਨ ਮੱਲਵਾਲਾ, ਵੇਦ ਗਰੋਵਰ, ਤਰਸੇਮ ਬਾਂਸਲ ਪ੍ਰਧਾਨ ਕਰਿਆਣਾ ਐਸੋਸੀਏਸ਼ਨ ਆਦਿ ਮੈਂਬਰ ਹਾਜ਼ਰ ਸਨ |