15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਪੰਚਾਇਤ ਚੋਣਾਂ ਭਗਤਾ ਭਾਈਕਾ ਦੇ ਚੋਣ ਮੈਦਾਨ 'ਚ ਕਾਂਗਰਸ ਨੇ 10 ਉਮੀਦਵਾਰ ਉਤਾਰੇ <br/>

Ad Position 21
No active advertisement
ਅਜੀਤ ਡੈਸਕ 17-05-2026
ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਨਗਰ ਪੰਚਾਇਤ ਭਗਤਾ ਭਾਈਕਾ ਦੀਆਂ ਚੋਣਾਂ ਸੰਬੰਧੀ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਵੱਖ-ਵੱਖ ਵਾਰਡਾਂ ਤੋਂ 10 ਉਮੀਦਵਾਰ ਚੋਣ ਮੈਦਾਨ ਵਿਚ ਉਤਰ ਚੁੱਕੇ ਹਨ | ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਹਾਜ਼ਰੀ ਵਿਚ ਅੱਜ ਸਥਾਨਕ ਸਬ-ਤਹਿਸੀਲ ਵਿਖੇ ਐਸ.ਡੀ.ਐਮ ਫੂਲ, ਜਸਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਭਗਤਾ ਪਾਸ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ | ਜਾਣਕਾਰੀ ਅਨੁਸਾਰ ਵਾਰਡ ਨੰ: 2 ਤੋਂ ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਭਾਈਕਾ, ਵਾਰਡ ਨੰ: 3 ਤੋਂ ਰਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਘਾਰੂ, ਵਾਰਡ ਨੰ: 4 ਤੋਂ ਗੁਰਪ੍ਰੀਤ ਸਿੰਘ ਘਾਰੂ ਸਾਬਕਾ ਕੌਂਸਲਰ, ਵਾਰਡ ਨੰ: 5 ਤੋਂ ਜਸਵੀਰ ਕੌਰ, ਵਾਰਡ ਨੰ: 6 ਤੋਂ ਰਾਜਵਿੰਦਰ ਸਿੰਘ ਰਾਜਾ ਪੁੱਤਰ ਓਮੀ ਸਿੰਘ, ਵਾਰਡ ਨੰ: 7 ਤੋਂ ਬਲਜੀਤ ਕੌਰ ਪਤਨੀ ਗੁਰਮੇਲ ਸਿੰਘ, ਵਾਰਡ ਨੰ: 8 ਤੋਂ ਸੁਖਦੀਪ ਸਿੰਘ, ਵਾਰਡ ਨੰ: 10 ਤੋਂ ਲਖਵੀਰ ਸਿੰਘ ਲੱਖਾ ਸਰਦਾਰ, ਵਾਰਡ ਨੰ: 12 ਤੋਂ ਸੁਰੇਸ਼ ਕੁਮਾਰ ਚੌਧਰੀ, ਵਾਰਡ ਨੰ: 13 ਤੋਂ ਜਸਵਿੰਦਰ ਸਿੰਘ ਦੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਗਏ ਹਨ | ਕਾਂਗਰਸ ਵਲੋਂ ਵਾਰਡ ਨੰ: 11 ਤੋਂ ਅਜਾਦ ਉਮੀਦਵਾਰ ਪਰਵੀਨ ਕੌਰ ਸਿੰਗਲਾ ਪਤਨੀ ਸੁਖਚੈਨ ਚੰਦ ਮੁੰਦਰੀ ਠੇਕੇਦਾਰ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਕਾਂਗਰਸ ਵਲੋਂ ਵਾਰਡ ਨੰ:1 ਅਤੇ ਵਾਰਡ ਨੰ: 9 ਤੋਂ ਅਜੇ ਤੱਕ ਕਿਸੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਨਹੀਂ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਆਪ ਸਰਕਾਰ ਦੌਰਾਨ ਪੈਦਾ ਹੋਏ ਹਲਾਤਾਂ ਕਾਰਨ ਲੋਕ ਕੱਖੋਂ ਹੌਲੇ ਹੋ ਗਏ ਹਨ | ਝੂਠ ਦੇ ਸਹਾਰੇ ਸਰਕਾਰ ਬਣਾਉਣ ਉਪਰੰਤ ਆਪ ਆਗੂਆਂ ਨੇ ਇਕ ਦਿਨ ਵੀ ਲੋਕਾਂ ਦੇ ਹੱਕ ਦੀ ਗੱਲ ਨਹੀਂ ਕੀਤੀ | ਸ. ਕਾਂਗੜ ਨੇ ਨਗਰ ਪੰਚਾਇਤ ਚੋਣਾਂ ਅੰਦਰ ਕਾਂਗਰਸੀ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬੀ. ਆਰ. ਸੀ. ਕਾਨਵੈਂਟ ਸਕੂਲ ਸਮਾਧ ਭਾਈ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਵਿਜੇ ਕੁਮਾਰ ਲਹਿਰੀ ਤੀਸਰੀ ਵਾਰ ਸਰਬਸੰਮਤੀ ਨਾਲ ਗਊਸ਼ਾਲਾ ਕਮੇਟੀ ਰਾਮਾਂ ਦੇ ਪ੍ਰਧਾਨ ਬਣੇ <br/>
Ad Position 24