15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬੀ. ਆਰ. ਸੀ. ਕਾਨਵੈਂਟ ਸਕੂਲ ਸਮਾਧ ਭਾਈ ਦਾ ਨਤੀਜਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 17-05-2026
ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸਕਨੀ)-ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜੇ ਵਿਚ ਬੀ.ਆਰ.ਸੀ.ਕਾਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆ ਨੇ ਬਹੁਤ ਚੰਗੇ ਅੰਕ ਪ੍ਰਾਪਤ ਕੀਤੇ ਹਨ | ਲਵਪ੍ਰੀਤ ਕੌਰ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਕਾਮਰਸ ਗਰੁੱਪ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਤਨਵੀਰ ਕੌਰ ਨੇ 93.6 ਫੀਸਦੀ ਅੰਕ ਪ੍ਰਾਪਤ ਕਰਕੇ ਆਰਟਸ ਗਰੁੱਪ ਤੇ ਪੁਨੀਤਪਾਲ ਸਿੰਘ ਨੇ 93 ਫੀਸਦੀ ਅੰਕ ਪ੍ਰਾਪਤ ਮੈਡੀਕਲ ਗਰੁੱਪ ਵਿਚੋਂ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਅੰਗਰੇਜ਼ੀ ਵਿਸ਼ੇ ਵਿਚ ਤਨਵੀਰ ਕੌਰ ਨੇ 98 ਅੰਕ, ਪੁਨੀਤਪਾਲ ਸਿੰਘ ਨੇ 95 ਅੰਕ, ਲਵਪ੍ਰੀਤ ਕੌਰ ਨੇ 94 ਅੰਕ, ਟਵਿੰਕਲ ਨੇ 90 ਅੰਕ ਪ੍ਰਾਪਤ ਕੀਤੇ | ਪੰਜਾਬੀ ਵਿਸ਼ੇ ਵਿਚ ਲਵਪ੍ਰੀਤ ਕੌਰ ਤੇ ਮਨਵੀਰ ਕੌਰ ਨੇ 99 ਅੰਕ, ਕਮਲਪ੍ਰੀਤ ਕੌਰ ਨੇ 97 ਫੀਸਦੀ ਅੰਕ ਮੁਸਕਾਨ ਕੌਰ ਤੇ ਪੈਵਲਪ੍ਰੀਤ ਕੌਰ ਨੇ 96 ਅੰਕ, ਗੁਰਲੀਨ ਕੌਰ, ਮਹਿਕਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਪਵਨਦੀਪ ਕੌਰ, ਤਨਵੀਰ ਕੌਰ ਤੇ ਮਨਪ੍ਰੀਤ ਕੌਰ ਨੇ 95 ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਗਿਆਰਾਂ ਹੋਰ ਵਿਦਿਆਰਥੀਆ ਨੇ 90 ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਬਿਜਨਸ ਸਟੱਡੀ ਵਿਸ਼ੇ ਵਿਚ ਲਵਪ੍ਰੀਤ ਕੌਰ ਨੇ 98 ਅੰਕ, ਜਸ਼ਨਪ੍ਰੀਤ ਸਿੰਘ ਨੇ 93 ਅੰਕ, ਮਨਵੀਰ ਕੌਰ ਨੇ 92 ਤੇ ਪੈਵਲਪ੍ਰੀਤ ਕੌਰ ਨੇ 90 ਅੰਕ ਪ੍ਰਾਪਤ ਕੀਤੇ | ਅਕਾਊਾਟੈਂਟ ਵਿਸ਼ੇ ਵਿਚ ਲਵਪ੍ਰੀਤ ਕੌਰ 95 ਅੰਕ ਹਾਸਲ ਕੀਤੇ | ਬਾਇਓਲੋਜੀ ਵਿਸ਼ੇ ਵਿਚੋਂ ਪੁਨੀਤਪਾਲ ਸਿੰਘ ਨੇ 95 ਅੰਕ ਤੇ ਸੁਖਮਨਪ੍ਰੀਤ ਕੌਰ 91 ਅੰਕ ਹਾਸਲ ਕੀਤੇ | ਕੈਮਿਸਟਰੀ ਵਿਸ਼ੇ ਵਿਚ ਪੁਨੀਤਪਾਲ ਸਿੰਘ ਨੇ 94 ਅੰਕ ਤੇ ਭੌਤਿਕ ਵਿਗਿਆਨ ਵਿਸ਼ੇ ਵਿਚ 87 ਅੰਕ ਪ੍ਰਾਪਤ ਕੀਤੇ | ਹਿਸਟਰੀ ਵਿਸ਼ੇ ਵਿਚ ਤਨਵੀਰ ਕੌਰ ਨੇ 90 ਅੰਕ ਤੇ ਪੋਲੀਟੀਕਲ ਵਿਸ਼ੇ ਵਿਚ ਤਨਵੀਰ ਕੌਰ ਨੇ 95 ਅੰਕ ਟਵਿੰਕਲ ਨੇ 92 ਅੰਕ ਪ੍ਰਾਪਤ ਕੀਤੇ | ਇਕਨਾਮਿਕ ਵਿਸ਼ੇ ਵਿਚ ਮਨਵੀਰ ਕੌਰ ਨੇ 96 ਲਵਪ੍ਰੀਤ ਕੌਰ ਨੇ 92 ਅੰਕ ਪ੍ਰਾਪਤ ਕੀਤੇ | ਫ਼ਿਜ਼ੀਕਲ ਵਿਸ਼ੇ ਵਿਚ ਤਨਵੀਰ ਕੌਰ ਨੇ 90 ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਪਿ੍ੰਸੀਪਲ ਕਿਰਨਾ ਰਾਣੀ ਨੇ ਸਭਨਾਂ ਨੂੰ ਵਧਾਈ ਦਿੱਤੀ | ਸਕੂਲ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਵੀ ਵਿਦਿਆਰਥੀਆ ਤੇ ਅਧਿਆਪਕ ਸਹਿਬਾਨ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਨਗਰ ਪੰਚਾਇਤ ਚੋਣਾਂ ਭਗਤਾ ਭਾਈਕਾ ਦੇ ਚੋਣ ਮੈਦਾਨ 'ਚ ਕਾਂਗਰਸ ਨੇ 10 ਉਮੀਦਵਾਰ ਉਤਾਰੇ <br/>
Ad Position 24