15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ 'ਚ ਮਾਰੀਆਂ ਮੱਲਾਂ <br/>

Ad Position 21
No active advertisement
ਅਜੀਤ ਡੈਸਕ 17-05-2026
ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਆਈ.ਐਸ.ਸੀ.ਈ. ਮੋਗਾ ਜ਼ੋਨਲ ਖੇਡਾਂ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਸ਼ਸ਼ੀ ਕਾਂਤ ਨੇ ਦੱਸਿਆ ਕਿ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ (ਮੋਗਾ) ਵਿਖੇ ਮੁਕਾਬਲਿਆਂ ਦੌਰਾਨ ਸਕੂਲ ਦੀ ਅੰਡਰ-14 ਹੈਂਡਬਾਲ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤੇ | ਹਰੇਕ ਵਰਗ ਵਿਚ 5 ਤੋਂ 6 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਅੰਡਰ-14 ਦੀਆਂ ਕੁੜੀਆਂ ਨੇ 6-0 ਨਾਲ ਅਤੇ ਮੁੰਡਿਆਂ ਨੇ 8-0 ਨਾਲ ਸਾਰੀਆਂ ਟੀਮਾਂ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ | ਅੰਡਰ-17 ਹੈਂਡਬਾਲ ਟੀਮਾਂ ਨੇ ਵੀ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਅੰਡਰ-17 ਕੁੜੀਆਂ ਦੀ ਟੀਮ ਨੇ 13-0 ਦੇ ਸਕੋਰ ਨਾਲ ਸਰਵੋਤਮ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ, ਜਦਕਿ ਅੰਡਰ-17 ਮੁੰਡਿਆਂ ਨੇ ਵੀ 9-0 ਦੇ ਸਕੋਰ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ | ਅੰਡਰ-19 ਲੜਕੀਆਂ ਦੀ ਹੈਂਡਬਾਲ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9-0 ਦੇ ਸਕੋਰ ਨਾਲ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ | ਪਿ੍ੰਸੀਪਲ ਸ਼ਸ਼ੀ ਕਾਂਤ ਨੇ ਕਿਹਾ ਕਿ ਇਸ ਸ਼ਾਨਦਾਰ ਸਫ਼ਲਤਾ ਦਾ ਸਿਹਰਾ ਸਕੂਲ ਦੀ ਕੋਚ ਸੰਦੀਪ ਸ਼ੇਰਗਿੱਲ ਦੀ ਅਣਥੱਕ ਮਿਹਨਤ, ਲਗਨ ਅਤੇ ਵਧੀਆ ਰਹਿਨੁਮਾਈ ਨੂੰ ਜਾਂਦਾ ਹੈ | ਚੇਅਰਮੈਨ ਕੁਲਵੰਤ ਸਿੰਘ ਮਲੂਕਾ ਵਲੋਂ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਸਕੂਲ ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੰਘ ਸਿੱਧੂ, ਪਿ੍ੰਸੀਪਲ ਸ਼ਸ਼ੀਕਾਂਤ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਇਗਜ਼ਾਮੀਨੇਸ਼ਨ ਕੋਆਰਡੀਨੇਟਰ ਦਮਨਜੋਤ ਕੌਰ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ, ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੇਥੀਸ਼, ਕਿੰਡਰਗਾਰਟਨ ਕੋਆਰਡੀਨੇਟਰ ਮੋਨਿਕਾ ਚਲਾਣਾ, ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਰਡੀਨੇਟਰ ਸੰਦੀਪ ਕੌਰ ਅਤੇ ਆਈ.ਟੀ. ਕੋਆਰਡੀਨੇਟਰ ਗੁਰਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਬੀ. ਆਰ. ਸੀ. ਕਾਨਵੈਂਟ ਸਕੂਲ ਸਮਾਧ ਭਾਈ ਦਾ ਨਤੀਜਾ ਸ਼ਾਨਦਾਰ <br/>
Ad Position 24