15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

75 ਕੈਪਸੂਲ ਪ੍ਰੈਗਾਬਲਿਨ ਤੇ 40 ਗੋਲੀਆਂ ਟਰਾਮਾਡੋਲ ਬਰਾਮਦ

ਭਾਈਰੂਪਾ, 16 ਅਗਸਤ (ਪੱਤਰ ਪ੍ਰੇਰਕ)- ਥਾਣਾ ਫੂਲ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ’ਚ ਚਾਰ ਵਿਅਕਤੀਆਂ ਪਾਸੋਂ 75 ਕੈਪਸੂਲ ਪ੍ਰੈਗਾਬਲਿਨ ਤੇ 40 ਗੋਲੀਆਂ ਟਰਾਂਮਾਡੋਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦਰਮਿਆਨੇ ਗਸ਼ਤ ਢਪਾਲੀ ਤੋਂ ਰਾਈਆ ਜਾਦੀ ਸੜਕ ’ ਤੇ ਪਟੜੀ-ਪਟੜੀ ਦਾ ਰਹੇ ਵਿਅਕਤੀ ਦੀ ਸ਼ੱਕ ਦੇ ਅਧਾਰ ’ਤੇ ਪੁੱਛ ਗਿੱਛ ਕੀਤੀ ਤਾਂ ਉਸ ਪਾਸੋਂ 75 ਕੈਪਸੂਲ ਪ੍ਰੈਗਾਬਲਿਮ ਬਰਾਮਦ ਹੋਏ ਜਿਸ ਦੇ ਅਧਾਰ ’ਤੇ ਫੂਲ ਪੁਲਿਸ ਨੇ ਜਗਸੀਰ ਸਿੰਘ ਵਾਸੀ ਢਪਾਲੀ ਕੇ ਜਸਕਰਨ ਸਿੰਘ ਵਾਸੀ ਭਾਈਰੂਪਾ ਖ਼ਿਲਾਫ਼ 223 ਬੀ.

Ad Position 21
No active advertisement
ਅਜੀਤ ਡੈਸਕ 17-08-2026
ਭਾਈਰੂਪਾ, 16 ਅਗਸਤ (ਪੱਤਰ ਪ੍ਰੇਰਕ)- ਥਾਣਾ ਫੂਲ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ’ਚ ਚਾਰ ਵਿਅਕਤੀਆਂ ਪਾਸੋਂ 75 ਕੈਪਸੂਲ ਪ੍ਰੈਗਾਬਲਿਨ ਤੇ 40 ਗੋਲੀਆਂ ਟਰਾਂਮਾਡੋਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦਰਮਿਆਨੇ ਗਸ਼ਤ ਢਪਾਲੀ ਤੋਂ ਰਾਈਆ ਜਾਦੀ ਸੜਕ ’ ਤੇ ਪਟੜੀ-ਪਟੜੀ ਦਾ ਰਹੇ ਵਿਅਕਤੀ ਦੀ ਸ਼ੱਕ ਦੇ ਅਧਾਰ ’ਤੇ ਪੁੱਛ ਗਿੱਛ ਕੀਤੀ ਤਾਂ ਉਸ ਪਾਸੋਂ 75 ਕੈਪਸੂਲ ਪ੍ਰੈਗਾਬਲਿਮ ਬਰਾਮਦ ਹੋਏ ਜਿਸ ਦੇ ਅਧਾਰ ’ਤੇ ਫੂਲ ਪੁਲਿਸ ਨੇ ਜਗਸੀਰ ਸਿੰਘ ਵਾਸੀ ਢਪਾਲੀ ਕੇ ਜਸਕਰਨ ਸਿੰਘ ਵਾਸੀ ਭਾਈਰੂਪਾ ਖ਼ਿਲਾਫ਼ 223 ਬੀ.ਐੱਨ.ਐੱਸ ਤਹਿਤ ਕੇਸ ਦਰਜ ਕਰਦੇ ਹੋਏ ਜਗਸੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਜਸਕਰਨ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। 40 ਗੋਲੀਆਂ ਟਰਾਂਮਾਡੋਲ ਬਰਾਮਦ:- ਇਸੇ ਤਰ੍ਹਾਂ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਕਸਬਾ ਭਾਈਰੂਪਾ ਵਿਖੇ ਦੋ ਵਿਅਕਤੀਆਂ ਨੂੰ 40 ਗੋਲੀਆਂ ਟਰਾਂਮਾਡੋਲ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਜਗਸੀਰ ਸਿੰਘ ਵਾਸੀ ਭਾਈਰੂਪਾ ਤੇ ਸੁਰਜੀਤ ਸਿੰਘ ਵਾਸੀ ਭਾਈਰੂਪਾ ਵਜੋਂ ਹੋਈ ਹੈ ਜਿਨ੍ਹਾਂ ਨੂੰ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਫਾਇਰ ਕਰਦਿਆਂ ਦੀ ਵੀਡਿਓ ਵਾਇਰਲ ਹੋਣ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਥਾਣਾ ਫੂਲ ਪੁਲਿਸ ਨੇ ਫਾਇਰ ਕਰਦਿਆਂ ਦੀ ਵੀਡਿਓ/ਫ਼ੋਟੋ ਵਾਇਰਲ ਹੋਣ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਵਾਕੂਆ ਲੰਘੀ 12 ਅਗਸਤ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਢਪਾਲੀ ਨਾਲ ਸਬੰਧਿਤ ਹੈ । ਥਾਣਾ ਫੂਲ ਦੇ ਐਸ.ਐੱਚ.ਓ ਸਤਬੀਰ ਸਿੰਘ ਨੇ ਦੱਸਿਆ ਕਿ ਥਾਣਾ ਫੂਲ ਪੁਲਿਸ ਨੂੰ ਇਕ ਵੀਡਿਓ/ਫ਼ੋਟੋ ਸੋਸ਼ਲ ਮੀਡੀਆ ’ਤੇ ਵੇਖਣ ਨੂੰ ਮਿਲੀਆ ਜਿਸ ’ਚ ਕੁੱਝ ਵਿਅਕਤੀ ਫਾਇਰ ਕਰ ਰਹੇ ਸਨ ਜਿਸ ਦੇ ਅਧਾਰ ’ਤੇ ਪੁਲਿਸ ਨੇ ਜਤਿੰਦਰ ਕੁਮਾਰ, ਬਿੱਕਰਮਜੀਤ ਸਿੰਘ ਤੇ ਨੂਰਦੀਨ ਖ਼ਿਲਾਫ਼ 223,125 ਬੀ.ਐਨ.ਐਸ , 25,54,59 ਅਸਲਾ ਐਕਟ ਤਹਿਤ ਕੇਸ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮੁਕੰਮਲ ਹੜਤਾਲ ਕਾਰਨ ਲਹਿਰਾ ਥਰਮਲ ’ਚ ਕੋਲਾ ਪਲਾਂਟ ਦੇ ਸਟੈਕਰ ਦੀਆਂ ਕੇਬਲਾਂ ਨੂੰ ਲੱਗੀ ਅੱਗ
Ad Position 24