15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸਾਉਣ ਦੀ ਫੁਹਾਰ ਤੇ ਤੀਆਂ ਦੀ ਬਹਾਰ, ਮਨੋਰੰਜਨ ਕਲੱਬ ’ਚ ਗੂੰਜਿਆ ਪੰਜਾਬੀ ਸੱਭਿਆਚਾਰ’

ਬਠਿੰਡਾ, 16 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਤਿਕਾਰ ਮਹਿਲਾ ਕਲੱਬ ਆਦਰਸ਼ ਨਗਰ ਬਠਿੰਡਾ ਵਲੋਂ ਸਥਾਨਕ ਮਨੋਰੰਜਨ ਕਲੱਬ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀਆਂ ਝਲਕੀਆਂ ਦੇਖਣ ਨੂੰ ਮਿਲੀਆਂ।

Ad Position 21
No active advertisement
ਤੀਜ ਮੁਕਾਬਲਿਆਂ ਦੀਆਂ ਜੇਤੂਆਂ ਨੂੰ ਸਨਮਾਨਿਤ ਕਰਨ ਸਮੇਂ ਸਤਿਕਾਰ ਮਹਿਲ ਕਲੱਬ ਦੇ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 17-08-2026
ਬਠਿੰਡਾ, 16 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਤਿਕਾਰ ਮਹਿਲਾ ਕਲੱਬ ਆਦਰਸ਼ ਨਗਰ ਬਠਿੰਡਾ ਵਲੋਂ ਸਥਾਨਕ ਮਨੋਰੰਜਨ ਕਲੱਬ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀਆਂ ਝਲਕੀਆਂ ਦੇਖਣ ਨੂੰ ਮਿਲੀਆਂ। ਸਮਾਗਮ ਦੀ ਸਟੇਜ ਕਾਰਵਾਈ ਅਮਨਦੀਪ ਕੌਰ ਅਤੇ ਮਨਵਿੰਦਰ ਕੌਰ ਨੇ ਚਲਾਈ। ਇਸ ਮੌਕੇ ਲੰਬੀ ਹੇਕ ਵਾਲੇ ਪੰਜਾਬੀ ਗੀਤ, ਗਿੱਧਾ ਅਤੇ ਤੀਆਂ ਦੇ ਤਿਉਹਾਰ ਨਾਲ ਸਬੰਧਿਤ ਦਿਲਚਸਪ ਪ੍ਰਸ਼ਨੋਤਰੀ ਕਰਵਾਈ ਗਈ। ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੀਆਂ ਭਾਗੀਦਾਰਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਸਮਾਗਮ ਨੂੰ ਸਫਲ ਬਣਾਉਣ ਵਿਚ ਮਨਦੀਪ ਕੌਰ, ਰਾਜਵਿੰਦਰ ਕੌਰ, ਹਰਜੀਤ ਕੌਰ, ਮੰਜੂ, ਗੁਰਵੀਰ ਕੌਰ, ਬੱਬੂ ਆਦਿ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੌਰਾਨ ਪੰਜਾਬੀ ਲੋਕ-ਗੀਤਾਂ, ਗਿੱਧੇ ਅਤੇ ਸੱਭਿਆਚਾਰਕ ਰੰਗਾਂ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਅੰਤ ਵਿਚ ਕਲੱਬ ਦੀ ਪ੍ਰਧਾਨ ਕੁਮਾਰੀ ਪਰਵੀਨ ਸਟੇਟ ਐਵਾਰਡੀ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਸਾਰੀਆਂ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਅਮੀਰ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਮਲਾ ‘ ਵੰਦੇ ਮਾਤਰਮ ’ ਰਾਸ਼ਟਰੀ ਗੀਤ ਦੇ ਅਪਮਾਨ ਦਾ - ਭਾਜਪਾ ਵਰਕਰਾਂ ਵਲੋਂ ਕਾਂਗਰਸ ਦਫ਼ਤਰ ਨੂੰ ਜਿੰਦਰਾ ਲਗਾ ਕੇ ਰੋਸ ਪ੍... ਅਗਲੀ ਖ਼ਬਰ ਰਾਮਾਂ ਮੰਡੀ ਦਾ ਮੇਨ ਬਾਜ਼ਾਰ ਜਿੱਥੇ ਕਿਸੇ ਵੀ ਦੁਕਾਨ ’ਤੇ ਤਿਰੰਗਾ ਝੰਡਾ ਨਹੀਂ ਲੱਗਿਆ ਹੈ। ਭਾਜਪਾ ਦੀ ‘ਹਰ ਘਰ ਤਿਰੰਗਾ’...
Ad Position 24