ਮੁਕੰਮਲ ਹੜਤਾਲ ਕਾਰਨ ਲਹਿਰਾ ਥਰਮਲ ’ਚ ਕੋਲਾ ਪਲਾਂਟ ਦੇ ਸਟੈਕਰ ਦੀਆਂ ਕੇਬਲਾਂ ਨੂੰ ਲੱਗੀ ਅੱਗ
ਲਹਿਰਾ ਮੁਹੱਬਤ, 16 ਅਗਸਤ (ਸੁਖਪਾਲ ਸਿੰਘ ਸੁੱਖੀ)- ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਮੁਕੰਮਲ 18 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ 4 ’ਚੋਂ ਦੋ ਯੂਨਿਟ ਪਹਿਲਾਂ ਹੀ ਬੰਦ ਨੇ ਤੇ ਬੀਤੀ ਰਾਤ ਕੋਲਾ ਪਲਾਂਟ ਦੇ ਸਟੈਕਰ ਦੀਆਂ ਕੇਵਲਾਂ ਨੂੰ ਅੱਗ ਲੱਗਣ ਨਾਲ ਦੋ ਹਫ਼ਤੇ ਲਈ 3 ਨੰ: ਯੂਨਿਟ ਦਾ ਬਿਜਲੀ ੳਤੁਪਾਦਨ ਠੱਪ ਹੋਣ ਕਿਨਾਰੇ ਹੈ। ਪਾਵਰਕਾਮ ਨੂੰ ਬਿਜਲੀ ਬਾਹਰੋਂ ਖ਼ਰੀਦਣ ਤੇ ਮਸ਼ੀਨਰੀ ਖ਼ਰਾਬ ਹੋਣ ਨਾਲ ਕਰੋੜਾਂ ਦਾ ਘਾਟਾ ਪੈ ਰਿਹਾ ਹੈ।
ਠ
ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਕੋਲਾ ਪਲਾਂਟ ਅੰਦਰ ਸਟੈਕਰ ਦੀਆਂ ਅੱਗ ਨਾਲ ਸੜੀਆਂ ਕੇਵਲਾਂ ਦਾ ਦ੍ਰਿਸ਼।
17-08-2026
ਲਹਿਰਾ ਮੁਹੱਬਤ, 16 ਅਗਸਤ (ਸੁਖਪਾਲ ਸਿੰਘ ਸੁੱਖੀ)- ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਮੁਕੰਮਲ 18 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ 4 ’ਚੋਂ ਦੋ ਯੂਨਿਟ ਪਹਿਲਾਂ ਹੀ ਬੰਦ ਨੇ ਤੇ ਬੀਤੀ ਰਾਤ ਕੋਲਾ ਪਲਾਂਟ ਦੇ ਸਟੈਕਰ ਦੀਆਂ ਕੇਵਲਾਂ ਨੂੰ ਅੱਗ ਲੱਗਣ ਨਾਲ ਦੋ ਹਫ਼ਤੇ ਲਈ 3 ਨੰ: ਯੂਨਿਟ ਦਾ ਬਿਜਲੀ ੳਤੁਪਾਦਨ ਠੱਪ ਹੋਣ ਕਿਨਾਰੇ ਹੈ। ਪਾਵਰਕਾਮ ਨੂੰ ਬਿਜਲੀ ਬਾਹਰੋਂ ਖ਼ਰੀਦਣ ਤੇ ਮਸ਼ੀਨਰੀ ਖ਼ਰਾਬ ਹੋਣ ਨਾਲ ਕਰੋੜਾਂ ਦਾ ਘਾਟਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸੂਬੇ ਵਿਚ ਜਿੱਥੇ ਹੁੰਮਸ ਤੇ ਗਰਮੀ ਕਾਰਨ ਬਿਜਲੀ ਦੀ ਮੰਗ ਅੱਜ 14902 ਮੈਗਾਵਾਟ ਤੱਕ ਪੁੱਜ ਗਈ ਸੀ ਤੇ ਜਿਸ ਨੂੰ ਪੂਰਾ ਕਰਨ ਲਈ 10618 ਮੈਗਾਵਾਟ ਬਿਜਲੀ ਬਾਹਰੋਂ ਪ੍ਰਾਪਤ ਕੀਤੀ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 940 ਮੈਗਾਵਾਟ ਦੇ 4 ਯੂਨਿਟਾਂ ’ਚੋਂ 2 ਯੂਨਿਟਾਂ ਦਾ ਉਤਪਾਦਨ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਹਿਲਾਂ ਹੀ ਠੱਪ ਪਿਆ ਹੈ ਤੇ ਬੀਤੀ ਰਾਤ ਕੋਲਾ ਪਲਾਂਟ ਵਿਚ ਸਟੈਕਰ ਸੀ ਦੇ ਦੋ ਤੇ 8 ਦੇ ਸੀ ਹੈੱਡ ਟੇਲ ਦੀਆਂ ਬਿਜਲੀ ਸਪਲਾਈ ਕੇਵਲਾਂ ਨੂੰ ਸ਼ਾਟ ਸਰਕਟ ਨਾਲ ਅੱਗ ਲੱਗਣ ਦਾ ਪਤਾ ਲੱਗਾ ਹੈ। ਜਿੱਥੇ ਕਰੀਬ 14-15 ਲੱਖ ਦਾ ਨੁਕਸਾਨ ਹੋਣ ਦੇ ਨਾਲ ਦੋ ਹਫ਼ਤੇ ਲਈ 3 ਨੰ. ਯੂਨਿਟ ਦੀ ਕੋਲ ਸਪਲਾਈ ਬੰਦ ਹੋਣ ਨਾਲ 250 ਮੈਗਾਵਾਟ ਬਿਜਲੀ ਉਤਪਾਦਨ ਠੱਪ ਹੋਣ ਕਿਨਾਰੇ ਹੈ, ਕਿਉਂਕਿ ਹੁਣ ਕੋਲ ਫੀਡ ਭਰੇ ਬੰਕਰ ਚੋਂ ਮਿਲ ਰਹੀ ਹੈ, ਖ਼ਾਲੀ ਹੋਣ ਨਾਲ ਬੰਦ ਹੋ ਜਾਵੇਗਾ। ਸਟੇਜ ਇੱਕ ਦਾ 2 ਨੰਬਰ, ਯੂਨਿਟ ਕਿਸੇ ਤਕਨੀਕੀ ਖ਼ਰਾਬੀ ਕਾਰਨ ਰਾਤ ਬੰਦ ਹੋ ਗਿਆ ਸੀ, ਜੋ ਸਵੇਰ ਸਮੇਂ ਮੁੜ ਚਾਲੂ ਕੀਤਾ ਗਿਆ। ਜੋ ਆਪਣੀ ਉਤਪਾਦਨ ਸਮਰੱਥਾ ਤੋਂ ਘਟਾ ਕੇ ਸਿਰਫ਼ 158 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਰੋਪੜ ਤਾਪ ਘਰ ਦੇ 4 ’ਚੋਂ 2 ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਜੋ 840 ਚੋਂ 256 ਮੈਗਾਵਾਟ ਪੈਦਾਵਾਰ ਦੇ ਰਹੇ ਹਨ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਤਾਪ ਘਰ ਦੇ 2 ਯੂਨਿਟ 540 ’ਚੋਂ 290 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰ ਰਹੇ ਹਨ। ਸੂਬੇ ਵਿਚ ਆਪਣਾ ਬਿਜਲੀ ਉਤਪਾਦਨ 1735 ਮੈਗਾਵਾਟ ਹੈ ਤੇ ਨਿੱਜੀ ਤਾਪ ਘਰ ਰਾਜਪੁਰਾ ਤੇ ਤਲਵੰਡੀ ਸਾਬੋ ਦੇ 2876 ਮੈਗਾਵਾਟ ਨੂੰ ਮਿਲਾ ਕੇ 4771 ਮੈਗਾਵਾਟ ਬਿਜਲੀ ਪੈਦਾਵਾਰ ਹੈ। ਪਰ ਪਾਵਰਕਾਮ ਨੂੰ 10600 ਮੈਗਾਵਾਟ ਤੋਂ ਵਧੇਰੇ ਬਿਜਲੀ ਬਾਹਰੋਂ ਪ੍ਰਾਪਤ ਕਰਨੀ ਪੈ ਰਹੀ ਹੈ। ਇਸ ਸੰਬੰਧੀ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਮੁੱਖ ਇੰਜ. ਸੱਤ ਪ੍ਰਕਾਸ਼ ਸਿੰਘ ਨਾਲ ਫ਼ੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਥਰਮਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਸਟੈਕਰ ਦੀਆਂ ਸਪਲਾਈ ਕੇਵਲਾਂ ਨੂੰ ਅੱਗ ਲੱਗਣ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋਵੇਗਾ। ਜੋ ਜਲਦ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।