15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਓਮ ਸੰਨਜ਼ ਫ਼ੈਕਟਰੀ ਸੰਗਤ ਕਲਾਂ ਵਿਖੇ ਤਿਰੰਗਾ ਲਹਿਰਾਇਆ

ਸੰਗਤ ਮੰਡੀ, 16 ਅਗਸਤ (ਅੰਮ੍ਰਿਤਪਾਲ ਸ਼ਰਮਾ)- ਦੇਸ਼ ਆਜ਼ਾਦੀ ਦੀ 80 ਵੀਂ ਵਰ੍ਹੇਗੰਢ ਮੌਕੇ ਓਮ ਸੰਨਜ਼ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਸੰਗਤ ਕਲਾਂ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਫ਼ੈਕਟਰੀ ਕੰਪਲੈਕਸ ਵਿਖੇ ਦੇਸ਼ ਭਗਤੀ ਦੇ ਜੋਸ਼ ਅਤੇ ਧੂਮ-ਧਾਮ ਨਾਲ ਤਿਰੰਗਾ ਝੰਡਾ ਲਹਿਰਾਇਆ ਗਿਆ, ਜਿੱਥੇ ਸਮੁੱਚੇ ਸਟਾਫ਼ ਅਤੇ ਪ੍ਰਬੰਧਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

Ad Position 21
No active advertisement
ਓਮ ਸੰਨਜ਼ ਫ਼ੈਕਟਰੀ ਵਿਖੇ ਤਿਰੰਗਾ ਲਹਿਰਾਉਂਦੇ ਪ੍ਰਬੰਧਕ ਅਤੇ ਹੋਰ। ਤਸਵੀਰ: ਅੰਮ੍ਰਿਤਪਾਲ ਸ਼ਰਮਾ 17-08-2026
ਸੰਗਤ ਮੰਡੀ, 16 ਅਗਸਤ (ਅੰਮ੍ਰਿਤਪਾਲ ਸ਼ਰਮਾ)- ਦੇਸ਼ ਆਜ਼ਾਦੀ ਦੀ 80 ਵੀਂ ਵਰ੍ਹੇਗੰਢ ਮੌਕੇ ਓਮ ਸੰਨਜ਼ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਸੰਗਤ ਕਲਾਂ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਫ਼ੈਕਟਰੀ ਕੰਪਲੈਕਸ ਵਿਖੇ ਦੇਸ਼ ਭਗਤੀ ਦੇ ਜੋਸ਼ ਅਤੇ ਧੂਮ-ਧਾਮ ਨਾਲ ਤਿਰੰਗਾ ਝੰਡਾ ਲਹਿਰਾਇਆ ਗਿਆ, ਜਿੱਥੇ ਸਮੁੱਚੇ ਸਟਾਫ਼ ਅਤੇ ਪ੍ਰਬੰਧਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਟਰਾਂਸਪੋਰਟ ਮੈਨੇਜਰ ਧਰਮਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਮੁਖੀ ਦੀਪ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਰ. ਡੀ. ਅਗਰਵਾਲ ਦੀ ਯੋਗ ਅਗਵਾਈ ਹੇਠ ਝੰਡਾ ਲਹਿਰਾਉਣ ਦੀ ਮੁੱਖ ਰਸਮ ਫ਼ੈਕਟਰੀ ਦੇ ਡਾਇਰੈਕਟਰ ਧਰਮਪਾਲ ਸਿੰਘ ਅਤੇ ਸੱਤਿਆ ਪਾਲ, ਏਕੇ ਯਾਦਵ, ਸੂਰੀਆ ਭਾਨ ਵੱਲੋਂ ਸਾਂਝੇ ਤੌਰ ‘ਤੇ ਅਦਾ ਕੀਤੀ ਸਟਾਫ਼ ਮੈਂਬਰਾਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਬਣਾਈ ਰੱਖਣ ਦਾ ਪ੍ਰਣ ਲਿਆ।ਇਸ ਮੌਕੇ ਫ਼ੈਕਟਰੀ ਮੁਲਾਜ਼ਮ ਪਰਵਿੰਦਰ ਸਿੰਘ, ਗੁਰਵਿੰਦਰ ਢਿੱਲੋਂ, ਸੁਖਜਿੰਦਰ ਸਿੰਘ, ਰਾਜਵਿੰਦਰ ਸਿੰਘ, ਰਜਿੰਦਰ ਸਿੰਘ ਜੀਐਮ, ਰਾਜਵੀਰ, ਤਰਲੋਚਨ ਸਿੰਘ, ਬਲਵੀਰ ਬੀਰਾ ਅਤੇ ਬਿਪਨ ਡੱਬਵਾਲੀ ਵੱਲੋਂ ਆਏ ਮਹਿਮਾਨਾਂ ਅਤੇ ਸਮੂਹ ਮੁਲਾਜ਼ਮਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਟਰਾਂਸਪੋਰਟ ਮੈਨੇਜਰ ਧਰਮਪਾਲ ਸਿੰਘ ਨੇ ਸਟਾਫ਼ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰਾਮਾਂ ਮੰਡੀ ਦਾ ਮੇਨ ਬਾਜ਼ਾਰ ਜਿੱਥੇ ਕਿਸੇ ਵੀ ਦੁਕਾਨ ’ਤੇ ਤਿਰੰਗਾ ਝੰਡਾ ਨਹੀਂ ਲੱਗਿਆ ਹੈ। ਭਾਜਪਾ ਦੀ ‘ਹਰ ਘਰ ਤਿਰੰਗਾ’... ਅਗਲੀ ਖ਼ਬਰ ਮੋਬਾਈਲ ਟਾਵਰਾਂ ਤੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ
Ad Position 24