15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਦਿਉਣ ਦੇ ਸ਼ਹੀਦ ਲਾਂਸ ਨਾਇਕ ਜਗਦੀਸ਼ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਬੱਲੂਆਣਾ, 16 ਅਗਸਤ (ਗੁਰਨੈਬ ਸਾਜਨ)- ਆਜ਼ਾਦੀ ਦੇ 80ਵੇਂ ਸੁਤੰਤਰਤਾ ਦਿਹਾੜੇ ਮੌਕੇ ਦਿਉਣ ਦੇ ਸ਼ਹੀਦ ਲਾਂਸ ਨਾਇਕ ਜਗਦੀਸ ਸਿੰਘ ਮੈਮੋਰੀਅਲ ਤੇ ਸ਼ਰਧਾਂਜਲੀ ਭੇਟ ਕੀਤੀ। ਬਠਿੰਡਾ ਛਾਉਣੀ ‘ਚੋਂ ਆਈ ਗਾਰਡ ਨੇ ਪਰਿਵਾਰ ਦੇ ਸਹਿਯੋਗ ਨਾਲ ਕੌਮੀ ਝੰਡਾ ਲਹਿਰਾਇਆ।

Ad Position 21
No active advertisement
ਆਜ਼ਾਦੀ ਦੇ 80ਵੇਂ ਦਿਹਾੜੇ ਮੌਕੇ ਸ਼ਹੀਦ ਜਗਦੀਸ਼ ਸਿੰਘ ਦੀ ਪਤਨੀ ਦਾ ਸਨਮਾਨ ਕਰਦੇ ਹੋਏ। ਤਸਵੀਰ: ਗੁਰਨੈਬ ਸਾਜਨ 17-08-2026
ਬੱਲੂਆਣਾ, 16 ਅਗਸਤ (ਗੁਰਨੈਬ ਸਾਜਨ)- ਆਜ਼ਾਦੀ ਦੇ 80ਵੇਂ ਸੁਤੰਤਰਤਾ ਦਿਹਾੜੇ ਮੌਕੇ ਦਿਉਣ ਦੇ ਸ਼ਹੀਦ ਲਾਂਸ ਨਾਇਕ ਜਗਦੀਸ ਸਿੰਘ ਮੈਮੋਰੀਅਲ ਤੇ ਸ਼ਰਧਾਂਜਲੀ ਭੇਟ ਕੀਤੀ। ਬਠਿੰਡਾ ਛਾਉਣੀ ‘ਚੋਂ ਆਈ ਗਾਰਡ ਨੇ ਪਰਿਵਾਰ ਦੇ ਸਹਿਯੋਗ ਨਾਲ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਦਿਉਣ ਦੀ ਸਾਬਕਾ ਸੈਨਿਕ ਕਮੇਟੀ, ਸ਼ਹੀਦ ਦੇ ਪਰਿਵਾਰ, ਸਰਪੰਚ ਗੁਰਦੇਵ ਸਿੰਘ ਦਿਉਣ, ਸਰਪੰਚ ਸੁਰਜੀਤ ਸਿੰਘ ਦਿਉਣ ਖ਼ੁਰਦ ਤੇ ਸਮੁੱਚੀ ਪੰਚਾਇਤ ਨੇ ਸ਼ਹੀਦ ਜਗਦੀਸ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਇਸ ਮੌਕੇ ਸੂਬੇਦਾਰ ਸੰਜੀਵ ਕੁਮਾਰ ਨੇ ਸ਼ਹੀਦ ਲਾਂਸ ਨਾਇਕ ਜਗਦੀਸ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਲਾਂਸ ਨਾਇਕ ਜਗਦੀਸ ਸਿੰਘ 28 ਜਨਵਰੀ 2010 ਨੂੰ ਕਿਸਤਵਾੜ ਖੇਤਰ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਦੇਸ਼ ਦੀ ਖ਼ਾਤਰ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿਚ ਬਣੇ ਮੈਮੋਰੀਅਲ ‘ਚ ਲੱਗੀ ਮੂਰਤੀ ਅੱਗਿਓਂ ਲੰਘਣ ਸਮੇਂ ਹਰ ਇਕ ਇਨਸਾਨ ਨੂੰ ਸਿਜਦਾ ਕਰਨਾ ਚਾਹੀਦਾ ਹੈ। ਕਮੇਟੀ ਦੇ ਖ਼ਜ਼ਾਨਚੀ ਜਸਕਰਨ ਸਿੰਘ ਨੇ ਸ਼ਹੀਦ ਜਗਦੀਸ ਸਿੰਘ ਦੇ ਪਰਿਵਾਰ, ਪਿੰਡ ਵਾਸੀਆਂ ਪੰਚਾਇਤ ਅਤੇ ਆਰਮੀ ਅਫ਼ਸਰਾਂ ਦਾ ਧੰਨਵਾਦ ਕੀਤਾ। ਕਮੇਟੀ ਪ੍ਰਧਾਨ ਸੂਬੇਦਾਰ ਹਰਚੰਦ ਸਿੰਘ ਨੇ ਦੱਸਿਆ ਕਿ ਸ਼ਹੀਦ ਜਗਦੀਸ ਸਿੰਘ ਇਕ ਸਧਾਰਨ ਪਰਿਵਾਰ ‘ਚੋਂ ਉੱਠ ਕੇ ਫ਼ੌਜ ਵਿਚ ਭਰਤੀ ਹੋਏ ਸਨ ਉਨ੍ਹਾਂ ਦੀ ਸ਼ਹੀਦੀ ‘ਤੇ ਸਮੁੱਚੇ ਦੇਸ਼ ਨੂੰ ਮਾਣ ਹੈ।
Ad Position 22
No active advertisement
ਪਿਛਲੀ ਖ਼ਬਰ ਕੁਲਵੀਰ ਸਿੰਘ ਕੋਟੜਾ ਕੌੜਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਯੂਥ ਵਿੰਗ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਾਰੀ ਰਾਸ਼ਨ ਡੀਪੂ ’ਤੇ ਕਣਕ ਦੀਆਂ ਪਰਚੀਆਂ ਨਾ ਕੱਟਣ ’ਤੇ ਲਾਭਪਾਤਰੀਆਂ ਵਲੋਂ ਪ੍ਰਦਰਸ਼ਨ
Ad Position 24