15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਮੋਬਾਈਲ ਟਾਵਰਾਂ ਤੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ)- ਰਾਮਾਂ ਥਾਣਾ ਪੁਲਿਸ ਨੇ ਵੱਖ-ਵੱਖ ਪਿੰਡਾਂ ਵਿਚ ਲੱਗੇ ਏਅਰਟੈੱਲ ਦੇ ਮੋਬਾਈਲ ਟਾਵਰਾਂ ਤੋਂ ਲੱਖਾਂ ਰੁਪਏ ਦਾ ਤਕਨੀਕੀ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਚੋਰੀ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਨਵ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਬਠਿੰਡਾ ਨੇ ਦੱਸਿਆ ਕਿ ਮੈਂ ਬੀ-4-ਐਸ ਸਲਿਊਸ਼ਨ ਪ੍ਰਾਈਵੇਟ ਲਿਮਟਿਡ, ਮੋਹਾਲੀ ਵਿਚ ਸਕਿਉਰਿਟੀ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹਾਂ ਅਤੇ ਜ਼ਿਲ੍ਹਾ ਬਠਿੰਡਾ ਅਧੀਨ ਇੰਡਸ ਕੰਪਨੀ ਦੇ ਮੋਬਾਈਲ ਟਾਵਰਾਂ ਦੀ ਸੁਰੱਖਿਆ ਸਬੰਧੀ ਪੈਟਰੋਲਿੰਗ ਕਰਦਾ ਹਾਂ।

Ad Position 21
No active advertisement
ਅਜੀਤ ਡੈਸਕ 17-08-2026
ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ)- ਰਾਮਾਂ ਥਾਣਾ ਪੁਲਿਸ ਨੇ ਵੱਖ-ਵੱਖ ਪਿੰਡਾਂ ਵਿਚ ਲੱਗੇ ਏਅਰਟੈੱਲ ਦੇ ਮੋਬਾਈਲ ਟਾਵਰਾਂ ਤੋਂ ਲੱਖਾਂ ਰੁਪਏ ਦਾ ਤਕਨੀਕੀ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਚੋਰੀ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਨਵ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਬਠਿੰਡਾ ਨੇ ਦੱਸਿਆ ਕਿ ਮੈਂ ਬੀ-4-ਐਸ ਸਲਿਊਸ਼ਨ ਪ੍ਰਾਈਵੇਟ ਲਿਮਟਿਡ, ਮੋਹਾਲੀ ਵਿਚ ਸਕਿਉਰਿਟੀ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹਾਂ ਅਤੇ ਜ਼ਿਲ੍ਹਾ ਬਠਿੰਡਾ ਅਧੀਨ ਇੰਡਸ ਕੰਪਨੀ ਦੇ ਮੋਬਾਈਲ ਟਾਵਰਾਂ ਦੀ ਸੁਰੱਖਿਆ ਸਬੰਧੀ ਪੈਟਰੋਲਿੰਗ ਕਰਦਾ ਹਾਂ। ਉਸ ਨੇ ਦੱਸਿਆ ਕਿ ਪਿੰਡ ਜੱਜਲ, ਰਾਮਸਰਾ, ਸੇਖੂ, ਗਿਆਨਾ ਅਤੇ ਬੰਗੀ ਰਘੂ ਆਦਿ ਵਿਚ ਏਅਰਟੈੱਲ ਕੰਪਨੀ ਦੇ ਮੋਬਾਈਲ ਟਾਵਰ ਲੱਗੇ ਹੋਏ ਹਨ। 8 ਮਈ ਨੂੰ ਪਿੰਡ ਜੱਜਲ ਦੇ ਟਾਵਰ ਨੰਬਰ ਆਈ ਐਨ-1134942 ਦੇ ਬੰਦ ਹੋਣ ‘ਤੇ ਜਾਂਚ ਕੀਤੀ ਗਈ ਤਾਂ ਬੀਟੀਐਸ ਬਾਕਸ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਏਅਰਟੈੱਲ 02-ਬੀਟੀਐਸ/ਬੀਬੀਯੂ 5ਜੀ ਕਾਰਡ ਮਾਰਕਾ ਸੈਮਸੰਗ ਸਮੇਤ ਹੋਰ ਐਸੈਸਰੀ ਗ਼ਾਇਬ ਸੀ। ਇਸੇ ਤਰ੍ਹਾਂ 8 ਜੂਨ ਨੂੰ ਪਿੰਡ ਰਾਮਸਰਾ ਦੇ ਟਾਵਰ ਨੰਬਰ ਆਈ ਐਨ-1241873, 7 ਜੁਲਾਈ ਨੂੰ ਬੰਗੀ ਰਘੂ ਦੇ ਟਾਵਰ ਨੰਬਰ ਆਈ ਐਨ-1381886, 13 ਜੂਨ ਅਤੇ 11 ਜੁਲਾਈ ਨੂੰ ਪਿੰਡ ਸੇਖੂ ਦੇ ਟਾਵਰ ਨੰਬਰ ਆਈ.ਐਨ.-1057793 ਅਤੇ 26 ਜੁਲਾਈ ਨੂੰ ਪਿੰਡ ਗਿਆਨਾ ਦੇ ਟਾਵਰ ਨੰਬਰ ਆਈ ਐਨ-1087225 ਤੋਂ ਵੀ ਇਸੇ ਢੰਗ ਨਾਲ ਬੀਟੀਐਸ ਬਾਕਸ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਹੋਣ ਦੀ ਗੱਲ ਸਾਹਮਣੇ ਆਈ। ਇਸੇ ਤਰ੍ਹਾਂ 14 ਅਗਸਤ ਨੂੰ ਰਾਤ ਕਰੀਬ 3 ਵਜੇ ਬੰਗੀ ਰਘੂ ਦੇ ਟਾਵਰ ਨੰਬਰ ਆਈ ਐਨ-1381886 ਦੇ ਬੰਦ ਹੋਣ ‘ਤੇ ਉਹ ਕਰੀਬ 4 ਵਜੇ ਮੌਕੇ ‘ਤੇ ਪਹੁੰਚਿਆ। ਜਾਂਚ ਦੌਰਾਨ ਬੀਟੀਐਸ ਬਾਕਸ ਦਾ ਤਾਲਾ ਟੁੱਟਿਆ ਹੋਇਆ ਮਿਲਿਆ ਅਤੇ ਏਅਰਟੈੱਲ 02-ਬੀਟੀਐਸ/ਬੀਬੀਯੂ 5ਜੀ ਕਾਰਡ ਸਮੇਤ ਐਸੈਸਰੀ ਗ਼ਾਇਬ ਸੀ। ਉਸ ਨੇ ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ 5 ਲੱਖ ਰੁਪਏ ਦੱਸੀ ਗਈ ਹੈ। ਪੁਲਿਸ ਨੇ ਬਿਆਨ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ/ਵਿਅਕਤੀਆਂ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ 331(4) ਅਤੇ 305 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਚੋਰਾਂ ਦੀ ਪਛਾਣ ਅਤੇ ਚੋਰੀ ਹੋਏ ਸਾਮਾਨ ਦੀ ਬਰਾਮਦਗੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਏਐਸਆਈ ਇਕਬਾਲ ਸਿੰਘ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਓਮ ਸੰਨਜ਼ ਫ਼ੈਕਟਰੀ ਸੰਗਤ ਕਲਾਂ ਵਿਖੇ ਤਿਰੰਗਾ ਲਹਿਰਾਇਆ ਅਗਲੀ ਖ਼ਬਰ ਇਕੱਤਰਤਾ ਨੂੰ ਸੰਬੋਧਨ ਕਰਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ। (ਵਿਚਕਾਰ) ਸੰਬੋਧਨ ਕਰਦੇ ਹੋਏ ਜਥੇਦਾਰ ਬਾਬਾ...
Ad Position 24