ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੋਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦਾ ਸੀ.ਬੀ.ਐਸ.ਈ. ਬੋਰਡ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਟਰੀਮਾਂ ਵਿਚ ਉੱਚ ਅੰਕ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ | ਬਾਰ੍ਹਵੀਂ ਸਾਇੰਸ ਸਟਰੀਮ ਵਿਚ ਅਰਸ਼ਦੀਪ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ (ਕਮਰਸ) ਦੀ ਵਿਦਿਆਰਥਣ ਨੇ 80.8 ਫੀਸਦੀ ਅੰਕ ਹਾਸਲ ਕਰਕੇ ਦੂਸਰਾ ਸਥਾਨ, ਹਰਮੀਤ ਕੌਰ (ਸਾਇੰਸ ਸਟਰੀਮ) ਦੀ ਵਿਦਿਆਰਥਣ ਨੇ 78 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਮਨਕਰਨ ਸਿੰਘ (ਸਾਇੰਸ ਸਟਰੀਮ) ਦੇ ਵਿਦਿਆਰਥੀ ਨੇ 77 ਫੀਸਦੀ ਅੰਕ ਹਾਸਲ ਕੀਤੇ | ਜਸ਼ਨਦੀਪ ਕੌਰ (ਆਰਟਸ ਸਟਰੀਮ) ਦੀ ਵਿਦਿਆਰਥਣ ਨੇ 76 ਫੀਸਦੀ ਅੰਕ ਹਾਸਲ ਕੀਤੇ | ਹਰਜੋਤ ਸਿੰਘ (ਆਰਟਸ ਸਟਰੀਮ) ਦੇ ਵਿਦਿਆਰਥੀ ਨੇ 75.2 ਫੀਸਦੀ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਵਿਦਿਆਰਥੀਆਂ ਨੇ ਵਿਸ਼ੇ ਅਨੁਸਾਰ 90 ਫੀਸਦੀ ਅੰਕ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਅੰਗਰੇਜ਼ੀ ਵਿਸ਼ੇ ਵਿਚ ਯਸ਼ਮੀਨ ਕੌਰ ਨੇ 96 ਫੀਸਦੀ, ਹਰਮੀਤ ਕੌਰ ਅਤੇ ਮਨਕਰਨ ਸਿੰਘ ਸੋਡੀ ਨੇ 92 ਫੀਸਦੀ, ਅਰਸ਼ਦੀਪ ਕੌਰ ਅਤੇ ਖੁਸ਼ਵੀਰ ਕੌਰ ਨੇ 91 ਫੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਪੰਜਾਬੀ ਵਿਸ਼ੇ ਵਿਚ ਕੋਮਲਪ੍ਰੀਤ ਕੌਰ ਨੇ 99 ਫੀਸਦੀ, ਹਰਮੀਤ ਕੌਰ ਅਤੇ ਕੋਮਲਪ੍ਰੀਤ ਕੌਰ 98 ਫੀਸਦੀ, ਮਨਮੀਤ ਕੌਰ 96 ਫੀਸਦੀ, ਅਰਸ਼ਦੀਪ ਕੌਰ ਅਤੇ ਕੁਨਵਰਬੀਰ ਸਿੰਘ ਨੇ 95 ਫੀਸਦੀ, ਖੁਸ਼ਵੀਰ ਕੌਰ 94 ਫੀਸਦੀ, ਅਨਮੋਲਪ੍ਰੀਤ ਸਿੰਘ ਅਤੇ ਹਰਨੂਰ ਸਿੰਘ ਨੇ 93 ਫੀਸਦੀ, ਸ਼ਹਿਨਾਜ਼ਪ੍ਰੀਤ ਕੌਰ ਸਿੱਧੂ ਅਤੇ ਗੁਰਸਿਮਰਨ ਸਿੰਘ ਬਰਾੜ 91 ਫੀਸਦੀ, ਅਰਸ਼ਦੀਪ ਕੌਰ (ਮੈਡੀਕਲ) ਅਰਸ਼ਦੀਪ ਕੌਰ (ਕਮਰਸ) ਅਤੇ ਜੈਸਮੀਨ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਬਾਇਓਲੋਜੀ ਵਿਸ਼ੇ ਵਿਚ ਅਰਸ਼ਦੀਪ ਕੌਰ ਨੇ 93 ਫੀਸਦੀ ਅੰਕ ਪ੍ਰਾਪਤ ਕੀਤੇ ਕੰਪਿਊਟਰ ਸਾਇੰਸ ਵਿਸ਼ੇ ਵਿਚ ਹਰਮੀਤ ਕੌਰ ਨੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਗੁਰਿੰਦਰ ਕੌਰ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |