04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗੋਨਿਆਣਾ ਵਿਖੇ ਵਾਰਡ ਨੰਬਰ-7 ਦੇ ਉਮੀਦਵਾਰ ਦੇ ਚੋਣ ਦਫ਼ਤਰ ਦਾ ਉਦਘਾਟਨ ਹੋਇਆ <br/>

Ad Position 21
No active advertisement
ਅਜੀਤ ਡੈਸਕ 22-05-2026
ਗੋਨਿਆਣਾ, 21 ਮਈ (ਲਛਮਣ ਦਾਸ ਗਰਗ)-26 ਮਈ ਨੂੰ ਹੋਣ ਜਾ ਰਹੀਆਂ ਹਨ ਕੌਂਸਲ ਦੀਆਂ ਚੋਣਾਂ ਵਿਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਵਲੋਂ ਆਪੋ ਆਪਣੀਆਂ ਸਰਗਰਮੀਆਂ ਤੇਜ਼ ਕਰਦੇ ਹੋਏ ਵੋਟਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸੇ ਦੌਰਾਨ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਵਲੋਂ ਆਪੋ ਆਪਣੇ ਚੋਣ ਦਫ਼ਤਰ ਵੀ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ | ਅੱਜ ਵਾਰਡ ਨੰਬਰ-7 ਦੇ ਉਮੀਦਵਾਰ ਸੈਫੀ ਮੌਂਗਾ ਪਤਨੀ ਲਵਲੀ ਅਰੋੜਾ ਜੋ ਪ੍ਰੇਮ ਕੁਮਾਰ ਅਰੋੜਾ (ਸਾਬਕਾ ਪ੍ਰਧਾਨ ਨਗਰ ਕੌਂਸਲ) ਦੇ ਨੂੰਹ ਹਨ, ਜੋ ਅਜ਼ਾਦ ਤੌਰ 'ਤੇ ਚੋਣ ਲੜ ਰਹੇ ਹਨ, ਦੇ ਵਲੋਂ ਵੀ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਅਰਦਾਸ ਕਰਵਾਉਣ ਉਪਰੰਤ ਰੀਬਨ ਕੱਟਵਾ ਕੇ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਵੋਟਾਂ ਆਪਸੀ ਭਾਈਚਾਰੇ ਨਾਲ ਸਬੰਧਿਤ ਹਨ | ਇਲਾਕੇ ਦੇ ਵਿਕਾਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਸ ਵਾਰਡ ਦੇ ਉੱਕਤ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਲਕਾਰ ਸਿੰਘ ਬਰਾੜ ਸੂਬਾਈ ਮੀਤ ਪ੍ਰਧਾਨ ਸ਼ਅਦ, ਦਲਜੀਤ ਸਿੰਘ ਗੁਰੂ ਹਲਕਾ ਇੰਚਾਰਜ ਸ਼ਅਦ, ਗੋਬਿੰਦ ਰਾਮ ਜਿੰਦਲ ਸਾਬਕਾ ਪ੍ਰਧਾਨ, ਟੇਕ ਸਿੰਘ, ਨੀਲਾ ਸਿੰਘ, ਲਾਜਪਤ ਗੋਇਲ, ਜਮੀਤ ਸਿੰਘ, ਰਮੇਸ਼ ਕੁਮਾਰ ਮੱਟੂ, ਸਤੀਸ਼ ਟੰਡਨ, ਵਿਪਨ ਚੀਕੂ, ਆਸ਼ਾ ਰਾਣੀ ਸਾਬਕਾ ਕੌਂਸਲਰ ਸਮੇਤ ਅਨੇਕਾਂ ਮੋਹਤਵਰ ਅਤੇ ਵਾਰਡ ਨਿਵਾਸੀ ਮੌਜੂਦ ਸਨ | ਅੰਤ ਵਿਚ ਇਸ ਮੌਕੇ ਲੱਡੂ ਵੰਡੇ ਗਏ |

Ad Position 22
No active advertisement
ਪਿਛਲੀ ਖ਼ਬਰ ਜਨਮੇਜਾ ਸਿੰਘ ਸੇਖੋਂ ਨੇ ਵੱਖ-ਵੱਖ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਨਗਰ ਪੰਚਾਇਤ ਮਲੂਕਾ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ
Ad Position 24