04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜੀ.ਐਚ.ਟੀ.ਪੀ. ਆਊਟਸੋਰਸਡ ਵਰਕਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

Ad Position 21
No active advertisement
ਅਜੀਤ ਡੈਸਕ 22-05-2026
ਲਹਿਰਾ ਮੁਹੱਬਤ, 21 ਮਈ (ਚਰਨਜੀਤ ਸਿੰਘ)- ਰੋਪੜ ਤੇ ਲਹਿਰਾ ਮੁਹੱਬਤ ਥਰਮਲਾਂ ਪਲਾਟਾਂ ਦੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਵਲੋਂ ਉਲੀਕੇ ਪੋ੍ਰਗਰਾਮ ਤਹਿਤ ਜੀ.ਐਚ.ਟੀ.ਪੀ. ਥਰਮਲ ਪਲਾਂਟ ਦੇ ਆਊਟਸੋਰਸਡ ਵਰਕਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ¢ ਇਸ ਦੌਰਾਨ ਏਟਕ ਜਥੇਬੰਦੀ 08 ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਾਵਰਕਾਮ ਵਲੋਂ ਮੈਮੋ ਨੰਬਰ 1040/45 (ਆਈਆਰਓ-685) ਰਾਹੀਂ ਆਊਟਸੋਰਸਡ ਕਾਮਿਆਂ ਨੂੰ ਸਿੱਧੇ ਕੰਟਰੈਕਟ 'ਤੇ ਲੈਣ ਲਈ ਜਾਰੀ ਕੀਤੀ ਨਵੀਂ ਪਾਲਿਸੀ ਵਿਚ ਕਾਫੀ ਤਰੁੱਟੀਆਂ ਹਨ¢ ਪਾਲਿਸੀ 'ਚ ਥਰਮਲ ਪਲਾਂਟਾਂ ਦੇ ਆਊਟਸੋਰਸਡ ਵਰਕਰਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ¢ ਜਿਸ ਕਾਰਨ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸੋਧ ਕਰਵਾਉਣ ਲਈ ਵਿੱਢੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ¢ ਉਨ੍ਹਾਂ ਮੰਗ ਕੀਤੀ ਕਿ ਤਰੁੱਟੀਆਂ ਦੂਰ ਕਰਕੇ ਬੇਲੋੜੀਆਂ ਸ਼ਰਤਾਂ ਨੂੰ ਖ਼ਤਮ ਕੀਤਾ ਜਾਵੇ¢ ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਅੰਦਰ ਦਿਨ-ਰਾਤ ਖ਼ਤਰਨਾਕ ਹਾਲਾਤਾਂ 'ਚ ਕੰਮ ਕਰਨ ਵਾਲੇ ਅਤੇ ਘੱਟੋ-ਘੱਟ 10 ਸਾਲ ਦਾ ਤਜਰਬਾ ਰੱਖਣ ਵਾਲੇ ਆਊਟਸੋਰਸਡ ਕਾਮਿਆਂ ਨੂੰ ਰੈਗੂਲਰ ਪੋਸਟ 'ਤੇ ਮਰਜ਼ ਕੀਤਾ ਜਾਵੇ¢ ਰਿਟਾਇਰਮੈਂਟ ਹੱਦ 58 ਤੋਂ ਵਧਾ ਕੇ 60 ਸਾਲ ਕੀਤੀ ਜਾਵੇ¢ ਇਸ ਮÏਕੇ ਜਥੇਬੰਦੀ ਦੇ ਬੁਲਾਰੇ ਹਰਪ੍ਰੀਤ ਸਿੰਘ, ਪ੍ਰਗਟ ਸਿੰਘ, ਮੱਖਣ ਸਿੰਘ, ਗੁਰਸੇਵਕ ਸਿੰਘ, ਰਣਜੀਤ ਸਿੰਘ ਬੱਗਾ, ਅਵਤਾਰ ਸਿੰਘ, ਪਾਲ ਸਿੰਘ, ਨੇ ਸੰਬੋਧਨ ਕੀਤਾ¢ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਥਰਮਲ ਵਰਕਰਾਂ 'ਤੇ ਇਹ ਪਾਲਿਸੀ ਲਾਗੂ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ¢
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਪੰਥਕ ਹਿੱਤਾਂ ਲਈ ਏਕਤਾ ਕਰਨ ਨੂੰ ਤਿਆਰ- ਇਮਾਨ ਸਿੰਘ ਮਾਨ ਅਗਲੀ ਖ਼ਬਰ ਨਿਗਮ 'ਚ ਤਾਇਨਾਤ ਸਫ਼ਾਈ ਕਰਮਚਾਰੀ ਅਤੇ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀ ਹੜਤਾਲ ਸਮਾਪਤ <br/>
Ad Position 24