ਬਠਿੰਡਾ, 21 ਮਈ (ਸੱਤਪਾਲ ਸਿੰਘ ਸਿਵੀਆਂ)- ਸਾਬਕਾ ਸੰਸਦ ਮੈਂਬਰ ਤੇ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅ) ਨੇ 'ਮਿਸ਼ਨ 2027' ਨੂੰ ਮੁੱਖ ਰੱਖਦਿਆਂ ਪੰਥਕ ਹਿੱਤਾਂ ਲਈ ਹਮ ਖਿਆਲੀ ਧਿਰਾਂ ਨਾਲ ਏਕਤਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦਾ ਐਲਾਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਾਰਟੀ ਦੀ ਹੋਈ ਅਹਿਮ ਮੀਟਿੰਗ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਵਲੋਂ ਕੀਤਾ ਗਿਆ | ਇਸ ਮੌਕੇ ਇਮਾਨ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਪੰਜਾਬ ਦੀ ਇਕੋ-ਇਕ ਅਜਿਹੀ ਪਾਰਟੀ ਹੈ ਜੋ ਪਿਛਲੇ 40 ਸਾਲਾਂ ਤੋਂ ਨਿਰੰਤਰ ਆਪਣੇ ਸਿਧਾਂਤਾਂ 'ਤੇ ਪਹਿਰਾ ਦਿੰਦੀ ਆ ਰਹੀ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਨੂੰ ਹਰ ਹਲਕੇ ਵਿਚ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾਵੇ | ਜਿਸ ਲਈ ਸਾਰੇ ਹਲਕਿਆਂ ਵਿਚ ਹਲਕਾ ਇੰਚਾਰਜ ਲਗਾਏ ਜਾਣਗੇ | ਮਾਨ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦਾ ਰਾਜ ਸਥਾਪਿਤ ਕਰਨ ਲਈ 'ਘੱਟੋ-ਘੱਟ ਸਾਂਝੇ ਪੋ੍ਰਗਰਾਮ' ਅਧੀਨ ਸਾਰੀਆਂ ਪੰਥਕ ਅਤੇ ਪੰਜਾਬ ਦਰਦੀ ਧਿਰਾਂ ਨਾਲ ਏਕਤਾ ਕਰਨ ਲਈ ਤਿਆਰ ਹੈ ¢ ਪਾਰਟੀ ਦੇ ਪੀ.ਏ.ਸੀ. ਮੈਂਬਰ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਸਮੂਹ ਪੰਥਕ ਧਿਰਾਂ ਅਤੇ ਪੰਜਾਬ ਦਰਦੀਆਂ ਨੂੰ ਏਕਤਾ ਵਾਲੀ ਪਹਿਲੀ ਨੂੰ ਅੱਗੇ ਵਧਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ | ਇਸ ਮੌਕੇ ਪੀ. ਏ. ਸੀ. ਮੈਂਬਰ ਬਹਾਦਰ ਸਿੰਘ, ਗੁਰਚਰਨ ਸਿੰਘ ਕੋਟਲੀ, ਸੁਖਦੇਵ ਸਿੰਘ ਕਾਲਾ, ਰਾਜਵਿੰਦਰ ਸਿੰਘ ਪਥਰਾਲਾ, ਸੁਖਰਾਜ ਸਿੰਘ ਖ਼ਾਲਸਾ, ਰੇਸ਼ਮ ਸਿੰਘ ਭਗਤਾ, ਕੇਵਲ ਸਿੰਘ ਬੁਰਜ ਥਰੋੜ, ਲਾਭ ਸਿੰਘ ਨਥਾਣਾ, ਸਿਮਰਨਜੋਤ ਸਿੰਘ ਖ਼ਾਲਸਾ, ਹਾਕਮ ਸਿੰਘ, ਹਰਫੂਲ ਸਿੰਘ ਬਠਿੰਡਾ, ਗੁਰਚਰਨ ਸਿੰਘ, ਬਲਜੀਤ ਸਿੰਘ ਘੁੱਦਾ, ਹਰਭਗਵਾਨ ਸਿੰਘ ਮਾਹੀਨੰਗਲ, ਪਾਵਨ ਸਿੰਘ ਰਮਦਿੱਤੇਵਾਲਾ, ਸਿੰਘ ਭੱਮੇ ਕਲਾਂ, ਚਮਕÏਰ ਸਿੰਘ, ਮਨਜੀਤ ਸਿੰਘ, ਬਲਵੀਰ ਸਿੰਘ ਬੱਛੋਆਣਾ, ਹਰਪਾਲ ਸਿੰਘ ਖ਼ਾਲਸਾ, ਲਖਵਿੰਦਰ ਸਿੰਘ ਭਾਈ ਬਖਤੌਰ, ਲਛਮਣ ਸਿੰਘ ਬੰਗੀ, ਗੁਰਭਗਤ ਸਿੰਘ ਬਠਿੰਡਾ, ਅਜੈਬ ਸਿੰਘ ਸੀਂਗੋ, ਵਕੀਲ ਸਿੰਘ ਬੰਗੀ, ਰਜਿੰਦਰਪਾਲ ਸਿੰਘ ਬਿੱਟੂ, ਦਰਸ਼ਨ ਸਿੰਘ ਪੂਹਲਾ ਅਤੇ ਨਿਹਾਲ ਸਿੰਘ ਫ਼ੌਜੀ ਆਦਿ ਮੌਜੂਦ ਸਨ¢