04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਿਸਾਨ ਖੇਤੀਬਾੜੀ 'ਵਰਸਿਟੀ ਪੰਜਾਬ ਦੀਆਂ ਸਿਫ਼ਾਰਿਸ਼ਾਂ ਵਾਲੇ ਬੀਜ ਵਰਤਣ–ਖੇਤੀ ਮਾਹਿਰ

Ad Position 21
No active advertisement
ਅਜੀਤ ਡੈਸਕ 22-05-2026
ਮਾਨਸਾ, 21 ਮਈ (ਰਾਵਿੰਦਰ ਸਿੰਘ ਰਵੀ)- ਕਿਸਾਨ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਵਲੋਂ ਸਿਫ਼ਾਰਿਸ਼ ਕੀਤੇ ਬੀਜ ਅਤੇ ਖਾਦਾਂ ਦੀ ਵਰਤੋਂ ਕਰਨ | ਇਹ ਸਲਾਹ ਖੇਤੀ ਮਾਹਿਰਾਂ ਨੇ ਪਿੰਡ ਮਾਨਬੀਬੜੀਆਂ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਲਗਾਏ ਜਾਗਰੂਕਤਾ ਕੈਂਪ ਮੌਕੇ ਕਿਸਾਨਾਂ ਨੂੰ ਦਿੱਤੀ | ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੀ.ਆਰ 126, 128, 131, 132, 133, 1509 ਅਤੇ ਪੀ.ਬੀ 1847 ਦੇ ਬੀਜ ਵਿਗਿਆਨ ਕੇਂਦਰ ਵਿਖੇ ਵਿੱਕਰੀ ਲਈ ਉਪਲਬਧ ਹਨ ਅਤੇ ਕਿਸਾਨ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਵੱਖ-ਵੱਖ ਸਹਾਇਕ ਧੰਦਿਆਂ ਸਬੰਧੀ ਕਰਵਾਈਆਂ ਜਾ ਰਹੀਆਂ ਸਿਖਲਾਈਆਂ 'ਚ ਵਧੇਰੇ ਭਾਗ ਲੈਣ ਅਤੇ ਸਹਾਇਕ ਧੰਦੇ ਅਪਣਾਉਣ ਨਾਲ ਖੇਤੀ ਖ਼ਰਚੇ ਘਟਾਉਣ ਵੱਲ ਧਿਆਨ ਦਿੱਤਾ ਜਾਵੇ | ਇੰਜ. ਅਲੋਕ ਗੁਪਤਾ ਸਹਾਇਕ ਪ੍ਰੋਫੈਸਰ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਬਾਰੇ ਜਾਣਕਾਰੀ ਦਿੱਤੀ ਅਤੇ ਕੇਂਦਰ ਦੇ ਮਸ਼ੀਨਰੀ ਬੈਂਕ ਤੋਂ ਵੱਖ-ਵੱਖ ਮਸ਼ੀਨਾਂ ਘੱਟ ਕਿਰਾਏ 'ਤੇ ਵਰਤਣ ਲਈ ਪ੍ਰੇਰਿਆ | ਡਾ. ਰਣਵੀਰ ਸਿੰਘ ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਨੇ ਝੋਨੇ ਵਿਚ ਸਟੰਟਿੰਗ ਬਿਮਾਰੀ ਦੇ ਪ੍ਰਬੰਧਨ ਬਾਰੇ ਦੱਸਦਿਆਂ ਕਿਹਾ ਕਿ ਨਰਸਰੀ 'ਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਨਿਯਮਿਤ ਜਾਂਚ ਕਰਦੇ ਰਹਿਣ |

Ad Position 22
No active advertisement
ਪਿਛਲੀ ਖ਼ਬਰ ਕਾ. ਅਰਸ਼ੀ ਦੀ ਕਾਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਅਣਪਛਾਤਿਆਂ ਖਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਪੰਥਕ ਹਿੱਤਾਂ ਲਈ ਏਕਤਾ ਕਰਨ ਨੂੰ ਤਿਆਰ- ਇਮਾਨ ਸਿੰਘ ਮਾਨ
Ad Position 24