ਬੁਢਲਾਡਾ, 21 ਮਈ (ਸੁਨੀਲ ਮਨਚੰਦਾ)- ਸੀ.ਪੀ.ਆਈ. ਦੇ ਕੌਮੀ ਕੌਂਸਲਰ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਦੀ ਕਾਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਥਾਣਾ ਸ਼ਹਿਰੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ | ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਨਗਰ ਕੌਂਸਲ ਦੇ ਪ੍ਰਚਾਰ ਦੇ ਚਲਦਿਆਂ ਉਨ੍ਹਾਂ ਦੀ ਗੱਡੀ 'ਤੇ ਕੁਝ ਵਿਅਕਤੀਆਂ ਨੇ ਪੱਥਰ ਬਾਜ਼ੀ ਕਰ ਕੇ ਸ਼ੀਸ਼ੇ ਆਦਿ ਤੋੜ ਕੇ ਕੁਝ ਨਕਦੀ ਵੀ ਚੋਰੀ ਕਰ ਲਈ ਸੀ | ਉਹ ਇਕ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਸਨ | ਥਾਣਾ ਸ਼ਹਿਰੀ ਬੁਢਲਾਡਾ ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |