04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਇਨਕਲਾਬੀ ਨੌਜਵਾਨ ਸਭਾ ਵਲੋਂ ਕੇਂਦਰ ਸਰਕਾਰ 'ਤੇ ਨੀਟ ਦਾ ਪੇਪਰ ਰੱਦ ਕਰਵਾਉਣ ਦਾ ਦੋਸ਼ <br/>

Ad Position 21
No active advertisement
ਅਜੀਤ ਡੈਸਕ 22-05-2026

ਮਾਨਸਾ, 21 ਮਈ (ਰਾਵਿੰਦਰ ਸਿੰਘ ਰਵੀ)- ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਵਿਖੇ ਇਨਕਲਾਬੀ ਨੌਜਵਾਨ ਸਭਾ ਦੀ ਹੋਈ ਇਕੱਤਰਤਾ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਨੀਟ ਦਾ ਪੇਪਰ ਲੀਕ ਕਰ ਕੇ 22 ਲੱਖ ਵਿਦਿਆਰਥੀਆਂ ਨਾਲ ਧੋ੍ਰਹ ਕਮਾਇਆ ਹੈ | ਸੂਬਾ ਆਗੂ ਹੈਪੀ ਮਾਨ, ਨੀਰਜ ਕੁਮਾਰ ਕਿਹਾ ਕਿ ਭਾਜਪਾ ਸਰਕਾਰ ਹਰ ਸਾਲ 2 ਕਰੋੜ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਵਾਅਦਾ ਖ਼ਿਲਾਫ਼ੀ ਕਰ ਕੇ ਸਰਮਾਏਦਾਰੀ ਪੱਖੀ ਨੀਤੀਆਂ ਬਣਾ ਰਹੀ ਹੈ, ਜਿਸ ਨਾਲ ਲੇਬਰ ਸਸਤੀ ਕਰ ਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਤਹਿਤ ਪ੍ਰਾਈਵੇਟ ਸਿੱਖਿਆ ਵੱਲ ਜ਼ੋਰ ਦੇ ਕੇ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਮੰਗ ਕੀਤੀ ਕਿ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ, ਕੰਮ 6 ਘੰਟੇ ਕੀਤੇ ਜਾਣ, ਸਰਕਾਰੀ/ਪ੍ਰਾਈਵੇਟ ਅਦਾਰਿਆਂ ਵਿੱਚ ਘੱਟ ਤੋਂ ਘੱਟ ਤਨਖ਼ਾਹ 50,000 ਮਹੀਨਾ ਕਰਨ ਦੇ ਨਾਲ ਹੀ ਨਵੀਂ ਸਿੱਖਿਆ ਨੀਤੀ ਨੂੰ ਰੱਦ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਪਰੋਚਾ, ਗਗਨਦੀਪ ਸਿੰਘ ਜਟਾਣਾ ਕਲਾਂ, ਰਾਮ ਸਿੰਘ ਗੁੜੱਦੀ, ਦੀਪਕ ਗੋਇਲ ਮਾਨਸਾ, ਹਰਕਮਲ ਸਿੰਘ, ਧਰਮਪ੍ਰੀਤ ਸਿੰਘ, ਬੀਰਬਲ ਸੀਂਗੋ, ਅਜੈਦੀਪ ਸਿੰਘ ਖਿਆਲਾ, ਜਸਵੰਤ ਸਿੰਘ ਜੀਦਾ, ਰਣਜੀਤ ਸਿੰਘ ਛਾਜਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਏਅਰਟੈੱਲ ਦਾ ਨੈੱਟਵਰਕ ਘੱਟ ਹੋਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਕਾ. ਅਰਸ਼ੀ ਦੀ ਕਾਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਅਣਪਛਾਤਿਆਂ ਖਿਲਾਫ਼ ਮੁਕੱਦਮਾ ਦਰਜ
Ad Position 24