ਲਹਿਰਾ ਮੁਹੱਬਤ, 22 ਮਈ (ਸੁਖਪਾਲ ਸਿੰਘ ਸੁੱਖੀ): ਨਗਰ ਪੰਚਾਇਤ ਲਹਿਰਾ ਮੁਹੱਬਤ ਦੀ 26 ਮਈ ਨੂੰ ਹੋਣ ਜਾ ਰਹੀ ਨਵੀਂ ਪੰਚਾਇਤ ਦੇ ਕੌਂਸਲਰ ਦੀ ਚੋਣ ਲਈ ਇਸ ਵਾਰ ਦੋ ਵਾਰਡਾਂ 'ਚੋਂ ਪਤੀ-ਪਤਨੀ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿਚ ਡਟੇ ਹੋਏ ਹਨ | ਇੱਥੇ ਦੱਸਣਾ ਬਣਦਾ ਹੈ ਕਿ ਜਰਨਲ ਇਸਤਰੀ ਲਈ ਵਾਰਡ ਨੰ.-9 'ਚੋਂ ਮਨਜੀਤ ਕੌਰ ਪਤਨੀ ਅੰਮਿ੍ਤਪਾਲ ਸਿੰਘ ਕਾਲਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਤੇ ਲਾਗਲੇ ਵਾਰਡ-6 ਐਸ.ਸੀ ਪੁਰਸ਼ ਲਈ ਅੰਮਿ੍ਤਪਾਲ ਸਿੰਘ ਕਾਲਾ ਸਪੁੱਤਰ ਸ਼ਾਮ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ | ਜੋ ਆਪਣੇ ਸਮਰੱਥਕਾਂ ਨਾਲ ਘਰ-ਘਰ ਜਾ ਕੇ ਚੋਣ ਪ੍ਰਚਾਰ ਦੌਰਾਨ ਆਪਣੇ ਹੱਕ ਵਿਚ ਭੁਗਤਣ ਲਈ ਅਪੀਲ ਕਰ ਰਹੇ ਹਨ |