ਲਹਿਰਾ ਮੁਹੱਬਤ, 22 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਵਾਰਡ ਨੰ. 4 ਤੋਂ ਜਰਨਲ ਪੁਰਸ਼ ਲਈ 26 ਮਈ ਨੂੰ ਹੋਣ ਜਾ ਰਹੀ ਕੌਂਸਲਰ ਦੀ ਚੋਣ ਲਈ ਗੁਰਪ੍ਰੀਤ ਸਿੰਘ ਦਾਊਕਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਤੇ ਚੋਣ ਪ੍ਰਚਾਰ ਭਖ ਗਿਆ ਹੈ | ਗੁਰਪ੍ਰੀਤ ਸਿੰਘ ਦਾਊਕਾ ਨਗਰ ਦੇ ਸਾਂਝੇ ਕਾਰਜਾਂ ਲਈ ਵੱਧ ਸਮਾਂ ਦੇਣ ਵਾਲੇ ਤੇ ਲੋੜਵੰਦਾਂ ਦੀ ਮੱਦਦ ਲਈ ਅੱਗੇ ਹੋ ਕੇ ਵਿਚਰਨ ਲਈ ਸਮਾਜ ਸੇਵਾ ਨੂੰ ਪਹਿਲ ਦਿੰਦੇ ਹੋਏ ਹਰ ਸਮੇਂ ਹਰ ਵਰਗ ਨਾਲ ਖੜ੍ਹਦੇ ਹਨ | ਜੋ ਹੁਣ ਆਪਣੇ ਵਾਰਡ 'ਚੋਂ ਕੌਂਸਲਰ ਦੀ ਚੋਣ ਲਈ ਵਾਰਡ ਵਾਸੀਆਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਆਪਣੇ ਸਮਰੱਥਕਾਂ ਨਾਲ ਘਰ-ਘਰ ਜਾ ਕੇ ਅਪੀਲ ਕਰ ਰਹੇ ਹਨ | ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਨਗਰ ਵਾਸੀ ਮੌਕੇ ਦਿੰਦੇ ਹਨ ਤਾਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਨਗਰ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨਗੇ |