ਨਥਾਣਾ, 22 ਮਈ (ਗੁਰਦਰਸ਼ਨ ਲੁੱਧੜ)-ਪਿੰਡ ਗੰਗਾ ਦੇ ਸਾਬਕਾ ਮਹਿਲਾ ਪੰਚ ਕੁਲਦੀਪ ਕੌਰ (60) ਦਾ ਅਚਾਨਕ ਦਿਲ ਦੀ ਕਿਰਿਆ ਰੁਕ ਜਾਣ ਉਪਰੰਤ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਿਲ ਹੋਏ | ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਧਾਰਮਿਕ ਸੰਗਠਨਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਤੀ ਕਰਨੈਲ ਸਿੰਘ ਸਿੱਧੂ ਨਾਲ ਹਮਦਰਦੀ ਜ਼ਾਹਰ ਕੀਤੀ ਹੈ | ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਬਿਕਰਮਜੀਤ ਸਿੰਘ ਬਿੱਕਾ, ਜਗਸੀਰ ਸਿੰਘ ਸਾਬਕਾ ਸਰਪੰਚ ਨਾਥਪੁਰਾ, ਤਰਸੇਮ ਸਿੰਘ ਸੇਮਾ ਮਹਿਰਾਜ ਅਤੇ ਹੋਰਨਾਂ ਆਗੂਆਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |