11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਭਗਤਾ ਦੇ ਵਾਰਡ ਨੰਬਰ 4 ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਨੇ ਵੋਟਾਂ ਮੰਗੀਆਂ

Ad Position 21
No active advertisement
ਅਜੀਤ ਡੈਸਕ 23-05-2026
ਭਗਤਾ ਭਾਈਕਾ, 22 ਮਈ (ਸੁਖਪਾਲ ਸਿੰਘ ਸੋਨੀ)-ਨਗਰ ਪੰਚਾਇਤ ਭਗਤਾ ਭਾਈਕਾ ਦੇ ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਗੁਰਵਿੰਦਰ ਕੌਰ ਪੁੱਤਰੀ ਗੁਰਜੰਟ ਸਿੰਘ ਵਲੋਂ ਅੱਜ ਆਪਣੇ ਚੋਣ ਮੁਹਿਮ ਗਰਮ ਕਰਦੇ ਹੋਏ ਘਰ-ਘਰ ਪਹੁੰਚ ਕੇ ਵੋਟਾਂ ਮੰਗੀਆਂ ਗਈਆਂ | ਇਸ ਸਮੇਂ ਉਨ੍ਹਾਂ ਨਾਲ ਸਮਰਥਕ ਮਹਿਲਾਵਾਂ ਵੀ ਮੌਜੂਦ ਸਨ | ਭਗਤਾ ਦੇ ਵਾਰਡ ਨੰਬਰ 4 ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਨੇ ਘਰ-ਘਰ ਦੇ ਵੋਟਰਾਂ ਨੂੰ ਵਾਰਡ ਅੰਦਰ ਜਿੱਤ ਉਪਰੰਤ ਵਿਕਾਸ ਕਾਰਜ ਪਹਿਲ ਦੇ ਆਧਾਰਿਤ ਕਰਵਾਉਣ ਅਤੇ ਹਰ ਵਕਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਸੱਚ ਦੀ ਰਾਜਨੀਤੀ ਕਰਦਾ ਹੈ, ਹਮੇਸ਼ਾ ਹੱਕ ਸੱਚ 'ਤੇ ਹੀ ਪਹਿਰਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਪਹਿਲਾ ਵਾਂਗ ਹੁਣ ਮੁੜ ਫ਼ਿਰ ਤੋਂ ਅਕਾਲੀ ਦਲ ਵਲੋਂ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਅਕਾਲੀ ਆਗੂ ਝੂਠੀਆਂ ਗੱਲਾਂ ਕਰਨ ਦੀ ਬਜਾਏ ਤੁਰੰਤ ਕੰਮ ਕਰਕੇ ਦੁਖਾਉਣ ਦਾ ਸੌਂਕ ਰੱਖਦੇ ਹਨ | ਉਨ੍ਹਾਂ ਵਾਰਡ ਦੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਚੋਣ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਸ਼ਿਵਾਨੀ ਗੋਇਲ ਦੇ ਚੋਣ ਦਫ਼ਤਰ ਦਾ ਉਦਘਾਟਨ
Ad Position 24