ਰਾਮਾਂ ਮੰਡੀ, 22 ਮਈ (ਤਰਸੇਮ ਸਿੰਗਲਾ)-ਵਾਰਡ ਨੰਬਰ 10 ਰਾਮਾਂ ਮੰਡੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਤਾ ਦੇਵੀ ਪਤਨੀ ਵਰਿੰਦਰ ਕੁਮਾਰ ਵੀਰ ਦੇ ਚੋਣ ਦਫ਼ਤਰ ਦਾ ਉਦਘਾਟਨ ਦੇਰ ਸ਼ਾਮ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਹਲਕਾ ਇੰਚਾਰਜ ਤਲਵੰਡੀ ਸਾਬੋ ਸਵ: ਖੁਸਬਾਜ਼ ਸਿੰਘ ਜਟਾਣਾ ਦੀ ਟੀਮ ਨੇ ਕੀਤਾ ਅਤੇ ਹਾਜ਼ਰ ਵਾਰਡ ਦੇ ਲੋਕਾਂ ਨੂੰ ਸੁਨੀਤਾ ਦੇਵੀ ਨੂੰ ਜਿਤਾਉਣ ਲਈ 26 ਮਈ ਨੂੰ ਹੱਥ ਪੰਜੇ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾਉਣ ਲਈ ਬੇਨਤੀ ਕੀਤੀ | ਟੀਮ ਦੇ ਵਰਕਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੁਨੀਤਾ ਦੇਵੀ ਦੇ ਪਤੀ ਵਰਿੰਦਰ ਕੁਮਾਰ ਵੀਰ ਵਾਰਡ ਲਈ ਨਵੇਂ ਨਹੀਂ ਹਨ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ 5 ਸਾਲ ਐਮ. ਸੀ. ਬਣਕੇ ਵਾਰਡ ਦੀ ਨਿਰਪੱਖ ਸੇਵਾ ਕੀਤੀ ਹੈ | ਇਸ ਲਈ ਸੁਨੀਤਾ ਦੇਵੀ ਉਮੀਦਵਾਰ ਹੀ ਨਹੀਂ ਵਾਰਡ ਵਾਸੀਆਂ ਦਾ ਭਰੋਸਾ ਵੀ ਹੈ |