ਲਹਿਰਾ ਮੁਹੱਬਤ, 24 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੀ ਨਵੀਂ ਪੰਚਾਇਤ ਦੀ ਚੋਣ ਲਈ 26 ਮਈ ਨੂੰ ਹੋਣ ਜਾ ਰਹੀ ਵੋਟਿੰਗ ਲਈ ਅੱਜ ਵਾਰਡ ਨੰਬਰ-1 ਦੇ ਆਜ਼ਾਦ ਉਮੀਦਵਾਰ ਚਰਨਜੀਤ ਕੌਰ ਪਤਨੀ ਬਲਵੀਰ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਦੇ ਹੱਕ 'ਚ ਅੱਜ ਚੋਣ ਪ੍ਰਚਾਰ ਅਖੀਰਲੇ ਪੜਾਅ ਦੌਰਾਨ ਉਨ੍ਹਾਂ ਦੇ ਸਮਰਥਕਾਂ ਵਲੋਂ ਵੋਟਰਾਂ ਨੂੰ ਘਰ-ਘਰ ਜਾ ਕੇ ਅਪੀਲ ਕੀਤੀ | ਇਸ ਦੌਰਾਨ ਉਮੀਦਵਾਰ ਦੇ ਪਤੀ ਬਲਵੀਰ ਸਿੰਘ ਸਾਬਕਾ ਪ੍ਰਧਾਨ ਦਾ ਕਹਿਣਾ ਹੈ ਕਿ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਜੇ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਨਗਰ ਦੇ ਰਹਿੰਦੇ ਅਧੂਰੇ ਕੰਮਾਂ ਨੂੰ ਨੇਪਰੇ ਚੜ੍ਹਾਉਣ ਲਈ ਆਪਣੇ ਤਨੋ-ਮਨੋ ਲੋਕ ਭਲਾਈ ਲਈ ਦਿਨ ਰਾਤ ਹਾਜ਼ਰ ਰਹਾਂਗੇ, ਕਿਉਂਕਿ ਪਿਛਲੇ ਕਾਰਜ ਕਾਲ ਦੌਰਾਨ ਜਿੰਨ੍ਹਾਂ ਸਹਿਯੋਗ ਨਗਰ ਨਿਵਾਸੀਆਂ ਨੇ ਦਿੱਤਾ, ਉਸ ਦੌਰਾਨ ਆਪਣੇ ਵਲੋਂ ਬਹੁਤ ਸਾਰੇ ਸਾਂਝੇ ਕੰਮਾਂ ਨੂੰ ਸਿਰੇ ਲਾਉਣ ਲਈ ਕੋਸ਼ਿਸ਼ ਕੀਤੀ ਗਈ | ਭਵਿੱਖ 'ਚ ਹੋਰ ਵਧੀਆ ਕੋਸ਼ਿਸ਼ ਕਰਾਂਗੇ |