13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜ਼ਿਲ੍ਹਾ ਪ੍ਰਧਾਨ ਸਵਰਨ ਬੁਰਜ ਨੇ ਭਾਜਪਾ ਉਮੀਦਵਾਰ ਕਿਰਨਾ ਸਿੰਘ ਦੇ ਹੱਕ 'ਚ ਵੋਟਾਂ ਮੰਗੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਭਗਤਾ ਭਾਈਕਾ, 24 ਮਈ (ਸੁਖਪਾਲ ਸਿੰਘ ਸੋਨੀ)- ਨਗਰ ਪੰਚਾਇਤ ਭਗਤਾ ਭਾਈਕਾ ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰ-8 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਰਨਾ ਸਿੰਘ ਦੇ ਹੱਕ ਵਿਚ ਅੱਜ ਸਵਰਨ ਸਿੰਘ ਬੁਰਜ ਲੱਧਾ ਪ੍ਰਧਾਨ ਐਸ.ਸੀ ਮੋਰਚਾ ਭਾਜਪਾ ਬਠਿੰਡਾ ਦੀ ਅਵਾਈ ਹੇਠ ਘਰ ਘਰ ਜਾ ਕੇ ਵੋਟਾਂ ਮੰਗੀਆਂ ਗਈਆਂ ¢ ਇਸ ਸਮੇਂ ਭਾਜਪਾ ਉਮੀਦਵਾਰ ਦੇ ਹੱਕ 'ਚ ਸਮਰਥਕਾਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ ¢ ਇਸ ਸਮੇਂ ਐਸ.ਸੀ. ਮੋਰਚਾ ਭਾਜਪਾ ਬਠਿੰਡਾ ਦੇ ਪਰਧਾਨ ਸਵਰਨ ਸਿੰਘ ਬੁਰਜ ਲੱਧਾ ਸਿੰਘ ਵਾਲਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵਲੋਂ ਦੇਸ਼ ਦੇ ਗਰੀਬ ਪਰਿਵਾਰਾਂ ਦੀ ਆਰਥਿਕਤਾ ਮਜ਼ਬੂਤ ਕਰਨ ਲਈ ਅਨੇਕਾਂ ਸਕੀਮਾਂ ਦਾ ਆਗਾਜ਼ ਕਰਕੇ ਰਾਹਤ ਦਿੱਤੀ ਗਈ ਹੈ ¢ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਨਗਰ ਪੰਚਾਇਤ ਭਗਤਾ ਭਾਈਕਾ, ਕੋਠਾ ਗੁਰੂ, ਮਲੂਕਾ, ਭਾਈਰੂਪਾ, ਮਹਿਰਾਜ ਸਮੇਤ ਸੂਬੇ ਭਰਦੀਆਂ ਨਗਰ ਪੰਚਾਇਤਾਂ ਅਧੀਨ ਰਹਿਣ ਵਾਲੇ ਗਰੀਬ ਬੇਘਰੇ ਲੋਕਾਂ ਨੂੰ ਘਰਾਂ ਦੀ ਉਸਾਰੀ ਲਈ ਆਰਥਿਕ ਮਦਦ ਕੀਤੀ ਗਈ ਹੈ¢ ਇਸ ਯੋਜਨਾ ਨੂੰ ਭਾਵੇਂ ਸੂਬੇ ਦੀਆਂ ਸਰਕਾਰਾਂ ਆਪਣੀ ਮਜ਼ਬੂਤੀ ਲਈ ਵਰਤ ਰਹੀਆਂ ਹਨ, ਪਰੰਤੂ ਇਹ ਸਕੀਮ ਭਾਜਪਾ ਦੀ ਸਰਕਾਰ ਵਲੋਂ ਜਾਰੀ ਕੀਤੀ ਗਈ ਹੈ¢ ਉਨ੍ਹਾਂ ਕਿਹਾ ਕਿ ਆਵਾਸ ਯੋਜਨਾ ਤਹਿਤ ਸੂਬੇ ਅੰਦਰ ਇਕ ਵੀ ਘਰ ਕੱਚਾ ਨਹੀ ਰਹਿਣ ਦਿੱਤਾ ਜਾਵੇਗਾ¢ ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਨÏਜਵਾਨਾਂ ਦੇ ਰੁਜ਼ਗਾਰ ਲਈ ਵੀ ਕੇਂਦਰ ਸਰਕਾਰ ਵਲੋਂ ਅਨੇਕਾ ਮੋਟੀਸਬਸਿਟੀ ਵਾਲੀਆਂ ਕਰਜ਼ਾ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ ¢ ਸਵਰਨ ਸਿੰਘ ਵਲੋਂ ਭਾਜਪਾ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਕਿਸੇ ਵੀ ਸਕੀਮ ਤੋਂ ਵਾਰਡ ਨੂੰ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਨੀਰੂ ਬਾਂਸਲ ਨੂੰ ਜਿਤਾਉਣ ਲਈ ਮਹਿਲਾਵਾਂ ਨੇ ਚੁੱਕਿਆ ਝੰਡਾ <br/> ਅਗਲੀ ਖ਼ਬਰ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਬੂਟਾ ਸਿੰਘ ਸਿੱਧੂ ਨੇ ਘਰ-ਘਰ ਵੋਟਾਂ ਮੰਗੀਆਂ <br/>
Ad Position 24