ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ)- ਰਾਮਾਂ ਮੰਡੀ ਦੇ ਵਾਰਡ ਨੰਬਰ 09 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਨੀਰੂ ਬਾਂਸਲ ਨੂੰ ਜਿਤਾਉਣ ਲਈ ਮਹਿਲਾਵਾਂ ਨੇ ਝੰਡਾ ਚੁੱਕ ਲਿਆ ਹੈ ਅਤੇ ਝਾੜੂ ਵਾਲੇ ਝੰਡੇ ਹੱਥਾਂ 'ਚ ਫੜ ਕੇ ਵਾਰਡ ਵਿਚ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆਂ ¢ ਇਸ ਦੌਰਾਨ ਮਹਿਲਾਵਾਂ ਨੇ ਘਰ-ਘਰ ਜਾ ਕੇ ਲੋਕੀਾਂ ਨਾਲ ਸੰਪਰਕ ਕੀਤਾ ਅਤੇ ਸ੍ਰੀਮਤੀ ਨੀਰੂ ਬਾਂਸਲ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ ¢ ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ, ਸਫ਼ਾਈ ਪ੍ਰਬੰਧ, ਗਲੀਆਂ-ਨਾਲੀਆਂ ਦੀ ਸੁਧਾਰ ਅਤੇ ਲੋਕਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਨੀਰੂ ਬਾਂਸਲ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਜ਼ਰੂਰੀ ਹੈ¢ ਮਹਿਲਾਵਾਂ ਨੇ ਕਿਹਾ ਕਿ ਵਾਰਡ ਦੇ ਲੋਕਾਂ ਵਲੋਂ ਵੀ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ¢