ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ)- ਰਾਮਾਂ ਮੰਡੀ ਦੇ ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪੂਜਾ ਰਾਣੀ ਦੇ ਹੱਕ 'ਚ ਅੱਜ ਉਸ ਦੇ ਦੇਵਰ ਰਮੇਸ਼ ਕੁਮਾਰ ਬਾਂਸਲ ਉਰਫ਼ ਤੋਤਾ ਨੇ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆਂ ¢ ਇਸ ਦÏਰਾਨ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਵਾਰਡ ਅੰਦਰ ਨਿਰਪੱਖ ਰਹਿ ਕੇ ਬਿਨਾਂ ਕਿਸੇ ਭੇਦਭਾਵ ਲੋਕਾਂ ਦੀ ਸੇਵਾ ਵੀ ਕਰ ਰਹੇ ਹਨ ਅਤੇ ਦੁੱਖ ਸੁੱਖ ਵਿਚ ਵੀ ਸ਼ਾਮਿਲ ਹੁੰਦੇ ਹਨ ¢ ਇਸ ਲਈ ਮੈਨੂੰ ਵਾਰਡ ਦੇ ਲੋਕਾਂ 'ਤੇ ਪੂਰਾ ਵਿਸ਼ਵਾਸ ਹੈ ਅਤੇ ਲੋਕਾਂ ਨੂੰ 26 ਮਈ ਨੂੰ ਹੱਥ ਪੰਜੇ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਾਉਣ ਲਈ ਬੇਨਤੀ ਕੀਤੀ¢