08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਤੇਲੂ ਰਾਮ ਲਹਿਰੀ ਨੇ ਅੰਡਰ ਬਿ੍ਜ ਬਣਾਉਣ ਲਈ ਮੰਤਰੀ ਬਿੱਟੂ ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 26-05-2026

ਰਾਮਾਂ ਮੰਡੀ, 25 ਮਈ (ਤਰਸੇਮ ਸਿੰਗਲਾ)- ਸਮਾਜ ਸੇਵੀ ਅਤੇ ਨਗਰ ਕੌਂਸਲਰ ਤੇਲੂ ਰਾਮ ਲਹਿਰੀ ਨੇ ਰਾਮਾਂ ਸ਼ਹਿਰ ਦੇ ਬਾਘਾ ਰੇਲਵੇ ਫਾਟਕ ਨੰਬਰ 169 'ਤੇ ਲੱਗਦੇ ਰਹਿੰਦੇ ਟ੍ਰੈਫਿਕ ਜਾਮ ਤੋਂ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਰਾਹਤ ਦਿਵਾਉਣ ਲਈ ਸ਼ਨੀਵਾਰ ਨੂੰ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੰਡਰ ਬਿ੍ਜ ਬਣਾਉਣ ਸੰਬੰਧੀ ਇਕ ਮੰਗ-ਪੱਤਰ ਸੌਂਪਿਆ ¢ ਸ੍ਰੀ ਲਹਿਰੀ ਨੇ ਮੰਤਰੀ ਨੂੰ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਬਾਘਾ ਫਾਟਕ 'ਤੇ ਅੰਡਰ ਬਿ੍ਜ ਬਣਾਉਣ ਲਈ ਲਗਾਤਾਰ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ ਅਤੇ ਇਸ ਸਬੰਧੀ ਲਿਖਤੀ ਮੰਗਾਂ ਵੀ ਭੇਜ ਚੁੱਕੇ ਹਨ ¢ ਉਨ੍ਹਾਂ ਦੱਸਿਆ ਕਿ ਰੇਲਵੇ ਅਧਿਕਾਰੀਆਂ ਵਲੋਂ ਮੌਕੇ ਦਾ ਜਾਇਜ਼ਾ ਲੈ ਕੇ ਅੰਡਰ ਬਿ੍ਜ ਦੀ ਉਸਾਰੀ ਲਈ ਆਪਣੀ ਰਿਪੋਰਟ ਵੀ ਭੇਜੀ ਜਾ ਚੁੱਕੀ ਹੈ ¢ ਮੰਤਰੀ ਬਿੱਟੂ ਨੇ ਲਹਿਰੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਜਲਦ ਅੰਡਰ ਬਿ੍ਜ ਬਣਾਉਣ ਦਾ ਭਰੋਸਾ ਹੀ ਨਹੀਂ ਦਿੱਤਾ, ਸਗੋਂ ਇਸ ਸਬੰਧੀ ਐਲਾਨ ਵੀ ਕੀਤਾ ¢ ਗੌਰਤਲਬ ਹੈ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਰਾਮਾਂ ਮੰਡੀ ਪਹੁੰਚੇ ਹੋਏ ਸਨ ¢

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਨਰਿੰਦਰ ਸਿੰਘ ਨੇ ਸ੍ਰ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਲੰਗਰ ਸੇਵਾ ਲਈ ਟਰੱਕ ਰਵਾਨਾ ਕੀਤੇ <br/> ਅਗਲੀ ਖ਼ਬਰ 20 ਫ਼ੀਸਦੀ ਤੱਕ ਤਨਖ਼ਾਹ ਵਾਧੇ ਦੀ ਕਰਮਚਾਰੀਆਂ ਦੀ ਮੰਗ ਪੂਰੀ ਕਰੇ ਸਰਕਾਰ
Ad Position 24