ਲਹਿਰਾ ਮੁਹੱਬਤ, 25 ਮਈ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਮੁਹੱਬਤ ਤੋਂ ਪਿ੍ਥੀ ਸਿੰਘ ਖ਼ਾਲਸਾ ਦੇ ਘਰ ਤੋਂ ਸੰਤ ਬਾਬਾ ਨਰਿੰਦਰ ਸਿੰਘ ਨੇ ਕੇਸਰੀ ਝੰਡੇ ਨਾਲ ਨਗਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬਾਬਾ ਨਿਧਾਨ ਸਿੰਘ ਜੀ ਲੰਗਰ ਲਈ ਕਣਕ ਤੇ ਰਸਦ ਇਕੱਤਰ ਕਰਕੇ 6 ਟਰੱਕ ਨੰੂ ਸੰਗਤਾਂ ਦੀ ਹਾਜ਼ਰੀ ਵਿੱਚ ਰਵਾਨਾ ਕੀਤੇ ਗਏ | ਇਸ ਸਮੇਂ ਸੰਤ ਬਾਬਾ ਨਰਿੰਦਰ ਸਿੰਘ ਨੇ ਇਲਾਕੇ ਦੀ ਚੜ੍ਹਦੀ ਕਲਾ ਲਈ ਗੁਰਬਾਣੀ ਜਾਪ ਕਰਕੇ ਅਰਦਾਸ ਬੇਨਤੀ ਉਪਰੰਤ ਰਵਾਨਗੀ ਪਾਈ | ਇਸ ਮੌਕੇ ਬਾਬਾ ਹਜ਼ੂਰਾ ਸਿੰਘ ਜਥੇਦਾਰ ਬਠਿੰਡਾ, ਬਾਬਾ ਬਹਾਦੁਰ ਸਿੰਘ, ਬਾਬਾ ਗੁਰਮੇਲ ਸਿੰਘ ਬਹਾਦਰਗੜ੍ਹ, ਬਾਬਾ ਬਲਜੀਤ ਸਿੰਘ ਸਮੇਤ ਜਸਵਿੰਦਰ ਸਿੰਘ ਮਾਈਸਰਖਾਨਾ, ਕੌਰ ਸਿੰਘ ਫ਼ੌਜੀ ਬਾਲਿਆਂਵਾਲੀ, ਜਗਦੇਵ ਸਿੰਘ ਦੇਬੀ, ਗੁਰਜੰਟ ਸਿੰਘ, ਪਰਮਵੀਰ ਸਿੰਘ, ਬਲੌਰ ਸਿੰਘ ਪਟਵਾਰੀ, ਬੱਗਾ ਸਿੰਘ, ਪਿ੍ਥੀ ਸਿੰਘ, ਜਸਪਾਲ ਸਿੰਘ ਬੱਬੀ, ਗੁਰਾਦਿੱਤਾ ਸਿੰਘ, ਪ੍ਰਗਟ ਸਿੰਘ ਸਰਪੰਚ, ਗੁਰਪ੍ਰੀਤ ਸਿੰਘ, ਜਥੇਦਾਰ ਕਿਰਪਾਲ ਸਿੰਘ ਬੇਗਾ, ਸੁਖਪਾਲ ਸਿੰਘ ਤੁੰਗਵਾਲੀ, ਸ਼ਮਸ਼ੇਰ ਸਿੰਘ, ਗੁਰਮੇਲ ਸਿੰਘ, ਜੱਗਾ ਸਿੰਘ, ਰਾਮ ਸਿੰਘ, ਲਾਭ ਸਿੰਘ, ਬਲਵੰਤ ਸਿੰਘ ਭੁੱਚੋ ਸਮੇਤ ਖੇਮੂਆਣਾ, ਨਾਥਪੁਰਾ, ਕਲਿਆਣ ਮੱਲਕਾ, ਪੂਹਲੀ, ਕਾਹਨ ਸਿੰਘ ਵਾਲਾ, ਲਹਿਰਾ ਖਾਨਾ, ਭੁੱਚੋ ਖ਼ੁਰਦ, ਬਠਿੰਡਾ, ਬਾਲਿਆਂਵਾਲੀ, ਕੋਟੜਾ ਕੌੜਾ, ਨੰਦਗੜ੍ਹ ਕੋਟੜਾ, ਮਾਨਸਾ ਖ਼ੁਰਦ, ਚੱਕ ਰਾਮ ਸਿੰਘ ਵਾਲਾ, ਲਹਿਰਾ ਸੌਂਧਾ, ਲਹਿਰਾ ਧੂਰਕੋਟ, ਪਿਪਲੀ, ਮਹਿਰਾਜ, ਟੱਲਵਾਲੀ, ਮਹਿਮਾ ਭਗਵਾਨਾ, ਭਗਵਾਨਪੁਰਾ, ਸੰਗੂਧੌਣ, ਗੂੜੀਸੰਗਰ, ਰਾਏਕੇ ਕਲਾਂ, ਜੰਗੀਰਾਣਾ, ਥੰਮਣਗੜ੍ਹ, ਰਾਮਣਵਾਸ, ਤਪਾ, ਪੂਹਲਾ, ਮੌੜ ਖ਼ੁਰਦ ਦੀਆਂ ਸੰਗਤਾਂ ਵੀ ਹਾਜ਼ਰ ਸਨ |
ਸੰਤ ਬਾਬਾ ਨਰਿੰਦਰ ਸਿੰਘ ਨੇ ਸ੍ਰ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਲੰਗਰ ਸੇਵਾ ਲਈ ਟਰੱਕ ਰਵਾਨਾ ਕੀਤੇ <br/>
ਲਹਿਰਾ ਮੁਹੱਬਤ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਲੰਗਰ ਬਾਬਾ ਨਿਧਾਨ ਸਿੰਘ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਕਣਕ ਦੀ ਸੇਵਾ ਦੇ 6 ਟਰੱਕ ਰਵਾਨਾ ਕਰਦੇ ਹੋਏ ਤੇ ਉਨ੍ਹਾਂ ਨਾਲ ਇਲਾਕੇ ਦੀਆਂ ਸੰਗਤਾਂ | ਤਸਵੀਰ: ਸੁਖਪਾਲ ਸਿੰਘ ਸੁੱਖੀ<br/>
26-05-2026