10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਜਸਵੀਰ ਸਿੰਘ ਕੰਗਣਵਾਲ ਦੇ ਨਾਵਲ 'ਲਾਹੌਰੀਆ' 'ਤੇ ਵਿਚਾਰ ਗੋਸ਼ਟੀ <br/>

Ad Position 21
No active advertisement
ਅਜੀਤ ਡੈਸਕ 26-05-2026
ਸੰਦੌੜ, 25 ਮਈ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਲੇਖਕ ਜਸਬੀਰ ਸਿੰਘ ਕੰਗਣਵਾਲ ਦੇ ਨਾਵਲ 'ਲਾਹੌਰੀਆ' ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਸਾਹਿਤ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ, ਜਰਨਲ ਸਕੱਤਰ ਦਰਸ਼ਨ ਦਰਦੀ, ਖ਼ਜ਼ਾਨਚੀ ਬਲਵੰਤ ਫਰਵਾਲੀ ਨੇ ਬੋਲਦਿਆਂ ਕਿਹਾ ਕਿ ਜਸਬੀਰ ਸਿੰਘ ਕੰਗਣਵਾਲ ਨੇ 1947 ਦੀ ਤ੍ਰਾਸਦੀ ਨੂੰ ਬਿਆਨ ਕਰਦਾ ਇਹ ਨਾਵਲ ਅੱਜ ਕਲਾ ਸਾਹਿਤ ਦੇ ਖੇਤਰ ਵਿੱਚ ਕਾਫੀ ਚਰਚਾ ਵਿਚ ਹੈ |ਗੋਸਟੀ ਦੌਰਾਨ ਡਾ. ਚਰਨਦੀਪ ਸਿੰਘ ਨੇ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਇਹ ਨਾਵਲ ਸਿਰਫ਼ 1947 ਦੀ ਵੰਡ ਦੀ ਤ੍ਰਾਸਦੀ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਮਨੁੱਖਤਾ, ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੰਦਾ ਹੈ | ਇਹ ਨਾਵਲ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਧਰਮ, ਜਾਤ ਅਤੇ ਨਫ਼ਰਤ ਦੇ ਨਾਮ 'ਤੇ ਮਨੁੱਖਤਾ ਦਾ ਨਾਸ਼ ਕਦੇ ਵੀ ਸਹੀ ਨਹੀਂ ਹੈ ਸਕਦਾ | ਇਹ ਨਾਵਲ ਸਾਨੂੰ ਪਿਆਰ, ਭਾਈਚਾਰਕ ਸਾਂਝ ਅਤੇ ਮਨੁੱਖੀ ਮੁੱਲਾਂ ਦੀ ਰੱਖਿਆ ਕਰਨ ਦੀ ਪੇ੍ਰਰਨਾ ਦਿੰਦਾ ਹੈ ਇਸ ਮੌਕੇ ਬਲਰਾਜ ਸਿੰਘ ਗਵਰਨਰ ਬਾਡੀ ਮੈਂਬਰ, ਪ੍ਰੋਫੈਸਰ ਡਾ. ਵਿਸ਼ਾਲ ਦੀਪ ਗੁਪਤਾ,ਪ੍ਰੋਫੈਸਰ ਕੁਲਦੀਪ ਸਿੰਘ, ਪਿ੍ੰਸੀਪਲ ਕੇ. ਕੇ. ਗਰਗ, ਹਰਪ੍ਰੀਤ ਸਿੰਘ, ਦਲਜਿੰਦਰ ਸਿੰਘ ਹੈੱਡ ਟੀਚਰ, ਗੁਰਜੰਟ ਸਿੰਘ ਭੋਗੀਵਾਲ,ਕੁਲਵੰਤ ਸਿੰਘ ਲੋਹਗੜ੍ਹ ਮਾਸਟਰ ਮੱਘਰ ਸਿੰਘ ਭੂਦਨ, ਗੋਬਿੰਦ ਸੰਦੌੜਵੀਂ , ਗੁਰਦੇਵ ਸਿੰਘ ਚੁੰਬਰ, ਜਸਵੀਰ ਕਲਿਆਣ, ਵਰਿੰਦਰ ਫਰਵਾਲੀ, ਨਿਰਮਲ ਸਿੰਘ ਸੰਦੌੜ, ਅੰਮਿ੍ਤ ਪਾਲ ਸਿੰਘ ,ਦਰਸ਼ਨ ਸਿੰਘ ਡਾਂਗੋਂ ,ਕਰਮਜੀਤ ਸਿੰਘ ਨੱਥੋਹੇੜੀ , ਰਣਜੀਤ ਫਰਵਾਲੀ ਨੇ ਵੀ ਨਾਵਲ ਤੇ ਵਿਚਾਰ ਪ੍ਰਗਟ ਕੀਤੇ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਨਰਸਿੰਗ ਕਾਲਜ ਦੇ ਨਤੀਜੇ ਰਹੇ ਸ਼ਾਨਦਾਰ <br/> ਅਗਲੀ ਖ਼ਬਰ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਕੁਰਾਸ਼ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24