ਬਠਿੰਡਾ, 30 ਮਈ (ਵੀਰਪਾਲ ਸਿੰਘ)- ਰੁੱਖੇ ਦੇ ਰਾਖੇ ਟੀਮ ਦੇ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੰਵਲਜੀਤ ਸਿੰਘ ਭੰਗੂ ਵਾਰਡ ਨੰਬਰ 18 ਤੋਂ ਜੇਤੂ ਬਣੇ ਹਨ | ਉਨ੍ਹਾਂ ਨੇ ਆਪਣੀ ਵਿਰੋਧੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ 800 ਤੋਂ ਵੱਧ ਵੋਟਾਂ ਫ਼ਰਕ ਨਾਲ ਹਰਾਇਆ | ਜੇਤੂ ਉਮੀਦਵਾਰ ਕੰਵਲਜੀਤ ਸਿੰਘ ਭੰਗੂ ਨੇ 'ਅਜੀਤ' ਨਾਲ ਗੱਲ ਕਰਦੇ ਹੋਏ ਕਿਹਾ ਕਿ 'ਮੇਰੀ ਰੁੱਖਾਂ ਦੀ ਰਖਵਾਲੀ ਟੀਮ ਦੀ ਮਿਹਨਤ ਸਦਕਾ ਮੈਨੂੰ ਜਿੱਤ ਮਿਲੀ ਹੈ | ਉਨ੍ਹਾਂ ਅੱਗੇ ਕਿਹਾ ਕਿ ਮੇਰੀ ਇਸ ਜਿੱਤ ਦਾ ਸਿਹਰਾ ਮੇਰੇ ਸਮੂਹ ਵਾਰਡ ਵਾਸੀਆਂ ਨੂੰ ਜਾਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਦੂਸਰੀ ਵਾਰ ਮੈਂਬਰ ਨਗਰ ਨਿਗਮ ਚੁਣੇ ਜਾਣ ਲਈ ਸਮੂਹ ਵਾਰਡ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਵਾਰਡ ਅਤੇ ਬਠਿੰਡਾ ਦੇ ਵਿਕਾਸ ਕਾਰਜਾਂ 'ਚ ਪੂਰੀ ਤਨਦੇਹੀ ਨਾਲ ਕਰਵਾਉਣ ਲਈ ਵਚਨਬੱਧ ਰਹਾਂਗਾ |