19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਨਰੇਗਾ ਮਜ਼ਦੂਰਾਂ ਅਤੇ ਆਰਥਿਕ ਪੱਖੋਂ ਪਛੜੇ ਸਮਾਜ ਦੇ ਹੱਕ 'ਚ ਉੱਤਰੀ ਵਿਦਿਆਰਥੀ ਜਥੇਬੰਦੀ <br/>

Ad Position 21
No active advertisement
ਅਜੀਤ ਡੈਸਕ 31-05-2026
ਬਠਿੰਡਾ, 30 ਮਈ (ਵੀਰਪਾਲ ਸਿੰਘ)-ਮਨਰੇਗਾ ਮਜ਼ਦੂਰਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਸਮਾਜ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਵਿਦਿਆਰਥੀ ਜਥੇਬੰਦੀ ਐਨ. ਐਸ. ਡਬਲਯੂ. ਐਸ. ਵਲੋਂ ਟੀਚਰਜ਼ ਹੋਮ ਬਠਿੰਡਾ ਵਿਖੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਗ਼ਰੀਬ ਮਜ਼ਦੂਰ ਵਰਗ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ | ਉਨ•ਾਂ ਅੱਗੇ ਕਿਹਾ ਕਿ ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਨਾਲ ਗ਼ਰੀਬ ਅਤੇ ਮੱਧ ਵਰਗੀ ਲੋਕ ਆਰਥਿਕ ਪੱਖੋਂ ਟੁੱੱਟ ਰਹੇ ਹਨ | ਮਜ਼ਦੂਰਾਂ ਦੀ ਤੁਸ਼ ਜਿਹੀ ਦਿਹਾੜੀ ਨਾਲ ਘਰਾਂ ਦੇ ਚੁੱਲ•ੇ ਤਪਾਉਣ ਮੁਸ਼ਕਿਲ ਹੋ ਰਹੇ ਹਨ | ਇਸ ਮੌਕੇ ਹਾਜ਼ਰ ਸੂਬਾ ਕਮੇਟੀ ਆਗੂਆਂ ਵਿਚ ਅਮਨਦੀਪ ਕੌਰ, ਭਗਤ ਰਾਮ, ਰਮਨਦੀਪ ਕੌਰ ਬੰਗੀ ਨਿਹਾਲ ਸਿੰਘ, ਨਵਦੀਪ ਕੌਰ ਕਮਾਲੂ, ਸਮਨਦੀਪ ਕੌਰ ਮਲਕਾਣਾ, ਭੂਮਿਕਾ, ਮਨਪ੍ਰੀਤ ਕੌਰ ਗਿਆਨਾ, ਹਰਪ੍ਰੀਤ ਕੌਰ ਗਿਆਨਾ, ਖੁਸ਼ਵੀਰ ਕੌਰ, ਜਸ਼ਨਪ੍ਰੀਤ ਕੌਰ, ਹਰਵਿੰਦਰ ਕੌਰ, ਮਨਪ੍ਰੀਤ ਕੌਰ ਬਹਿਣੀਵਾਲ, ਰਮਨ ਕੌਰ, ਜਸਵੀਰ ਕੌਰ ਮੋਫ਼ਰ ਅਤੇ ਬਠਿੰਡਾ ਮਾਨਸਾ ਅਤੇ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਆਗੂਆਂ ਵਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਵਾਉਣ ਲਈ ਵਿਚਾਰ ਚਰਚਾ ਕੀਤੀ ਗਈ | ਉਨ•ਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾ ਮਨਰੇਗਾ ਸਕੀਮ ਨੂੰ ਬੰਦ ਕਰਨ 'ਤੇ ਤੁਲੀਆਂ ਹੋਈਆਂ ਹਨ | ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂਆਂ ਵਲੋਂ ਕਦੀ ਵੀ ਮਜ਼ਦੂਰਾਂ ਦੇ ਹੱਕ ਵਿਚ ਬਿਆਨ ਨਹੀਂ ਦਿੱਤਾ ਗਿਆ | ਜਥੇਬੰਦੀ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਕਰਵਾਉਣ ਲਈ 13 ਜੂਨ 2026 ਨੂੰ ਬਠਿੰਡਾ ਜ਼ਿਲ•ਾ ਪ੍ਰੀਸ਼ਦ ਦਫ਼ਤਰ ਵਿਖੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਥਰਮਲ ਪਲਾਂਟ ਕਰਮਚਾਰੀਆਂ ਨੂੰ ਸਕਿੱਲਡ ਤੇ ਹਾਈ ਸਕਿੱਲਡ ਸ਼੍ਰੇਣੀ 'ਚ ਲੈਣ ਦੀ ਮੰਗ <br/> ਅਗਲੀ ਖ਼ਬਰ ਵੋਟਰ ਸੂਚੀ ਦੀ ਸਪੈਸ਼ਲ ਇਨਟੈਨਸਿਵ ਰੀਵੀਜ਼ਨ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਬਠਿੰਡਾ ਵਿਖੇ ਹੈਲਪ ਡੈਸਕ ਸਥਾਪਿਤ <br...
Ad Position 24