10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਗਰ ਪੰਚਾਇਤ ਕੋਟਸ਼ਮੀਰ ਲਈ ਅਕਾਲੀ ਦਲ ਦੀ ਹੂੰਝਾਫਿਰ ਜਿੱਤ 'ਤੇ ਮਨਾਏ ਜਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਕੋਟਫੱਤਾ, 31 ਮਈ (ਰਣਜੀਤ ਸਿੰਘ ਬੁੱਟਰ)- 13 ਵਾਰਡਾਂ ਵਾਲੀ ਨਗਰ ਪੰਚਾਇਤ ਕੋਟਸ਼ਮੀਰ ਦੇ 9 ਵਾਰਡਾਂ ਤੋਂ ਤਕੜੀ ਦੇ ਚੋਣ ਨਿਸ਼ਾਨ ਤੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਕੋਟਸ਼ਮੀਰ ਦੀ ਅਗਵਾਈ ਵਿੱਚ ਚੋਣ ਲੜੇ ਸਾਰੇ ਹੀ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ¢ ਨਗਰ ਪੰਚਾਇਤ ਦੇ ਵਾਰਡ 1 ਤੋਂ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਸਾਬਕਾ ਪੰਚ ਆਪਣੇ ਨਿਕਟ ਵਿਰੋਧੀ ਅਮਨਦੀਪ ਕੌਰ ਨੂੰ 27 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਏ ¢ ਵਾਰਡ ਨੰਬਰ 2 ਤੋਂ ਸੁਖਪਾਲ ਸਿੰਘ ਗ੍ਰੰਥੀ ਆਪਣੇ ਨਿਕਟ ਵਿਰੋਧੀ ਆਪ ਉਮੀਦਵਾਰ ਜਲੰਧਰ ਸਿੰਘ ਨੂੰ 124 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਏ ¢ ਵਾਰਡ ਨੰਬਰ ਤਿੰਨ ਤੋਂ ਪ੍ਰੀਤੀ ਕÏਰ ਪਤਨੀ ਬਲਜਿੰਦਰ ਸਿੰਘ ਪੁੱਤਰ ਡਾਕਟਰ ਗੁਰਨੈਬ ਸਿੰਘ ਆਪਣੇ ਵਿਰੋਧੀ ਉਮੀਦਵਾਰ ਜਸ਼ਨਦੀਪ ਕੌਰ ਨੂੰ 164 ਵੋਟਾਂ ਨਾਲ ਹਰਾਉਣ ਵਿੱਚ ਸਫਲ ਰਹੇ ¢ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ 104 ਵੋਟਾਂ ਨਾਲ ਚੋਣ ਜਿੱਤ ਗਏ ¢ ਇਸੇ ਤਰ੍ਹਾਂ ਵਾਰਡ ਨੰਬਰ 5 ਤੋਂ ਜਸਵਿੰਦਰ ਕÏਰ ਮਾਤਾ ਸਾਬਕਾ ਨਗਰ ਪੰਚਾਇਤ ਪ੍ਰਧਾਨ ਨਿਰਮਲ ਸਿੰਘ ਨਿੰਮਾ ਵੀ 325 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ ¢ ਵਾਰਡ ਨੰਬਰ 6 ਤੋਂ ਅਕਾਲੀ ਉਮੀਦਵਾਰ ਦਸਮੇਸ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ 42 ਵੋਟਾਂ ਦੇ ਫ਼ਰਕ ਨਾਲ ਆਜ਼ਾਦ ਉਮੀਦਵਾਰ ਨਰਦੇਵ ਸਿੰਘ ਕਾਲਾ ਤੋਂ ਚੋਣ ਜਿੱਤ ਗਏ ¢ ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਮਨਜੀਤ ਕੌਰ ਪਤਨੀ ਸਵਰਨ ਸਿੰਘ ਸ਼ਰਨੀ 47 ਵੋਟਾਂ ਨਾਲ ਆਪਣੇ ਨਿਕਟ ਵਿਰੋਧੀ ਜਸਪਾਲ ਕੌਰ ਨੂੰ ਹਰਾ ਕੇ ਚੋਣ ਜਿੱਤਣ 'ਚ ਸਫਲ ਰਹੇ ¢ ਵਾਰਡ ਨੰਬਰ 8 ਤੋਂ ਅਕਾਲੀ ਉਮੀਦਵਾਰ ਰਾਮ ਸਿੰਘ ਮਾਨ ਆਪਣੇ ਨਿਕਟ ਵਿਰੋਧੀ ਆਜ਼ਾਦ ਉਮੀਦਵਾਰ ਟੇਕ ਸਿੰਘ ਮਾਨ ਨੂੰ 100 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਏ ¢ ਵਾਰਡ ਨੰਬਰ 9 ਤੋਂ ਜਸਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਮਨਾ 340 ਵੋਟਾਂ ਨਾਲ ਵਾਰਡ ਦੇ ਵਸਨੀਕਾਂ ਦਾ ਦਿਲ ਜਿੱਤਣ ਵਿੱਚ ਸਫਲ ਰਹੇ ¢ ਵਾਰਡ ਨੰ.10 ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਟੇਕ ਸਿੰਘ ਚਹਿਲ ਬਿਨਾਂ ਮੁਕਾਬਲਾ ਜੇਤੂ ਚੁਣੇ ਗਏ ਸਨ¢ ਵਾਰਡ ਨੰ.11ਤੋਂ ਕਾਂਗਰਸੀ ਉਮੀਦਵਾਰ ਸੰਦੀਪ ਕੌਰ ਪਤਨੀ ਚਾਨਣ ਸਿੰਘ ਸਿੱਧੂ 38 ਵੋਟਾਂ ਨਾਲ ਚੋਣ ਜਿੱਤ ਗਏ¢ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਸੰਦੀਪ ਸਿੰਘ ਸੰਧੂ ਚੋਣ ਜਿੱਤ ਗਏ¢ ਵਾਰਡ ਨੰਬਰ 13 ਤੋਂ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਆਪਣੇ ਨਿਕਟ ਵਿਰੋਧੀ ਗੁਰਪਾਲ ਸਿੰਘ ਨੂੰ 184 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਏ¢ ਜੇਤੂ ਉਮੀਦਵਾਰਾਂ ਤੇ ਅਕਾਲੀ ਦਲ ਦੇ ਵਰਕਰਾਂ ਨੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿੱਚ ਜੇਤੂ ਜਸ਼ਨ ਮਨਾਏ ਤੇ ਪਿੰਡ ਵਿੱਚ ਰੋਡ ਸ਼ੋ ਕੱਢਿਆ ¢ ਵਾਰਡ 5 ਤੋਂ ਜੇਤੂ ਆਜ਼ਾਦ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ ਤੇ ਵਾਰਡ ਨੰਬਰ 5 ਤੋਂ ਜੇਤੂ ਅਕਾਲੀ ਉਮੀਦਵਾਰ ਜਸਵਿੰਦਰ ਕੌਰ ਮਾਤਾ ਸਾਬਕਾ ਨਗਰ ਪੰਚਾਇਤ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਆਪਣੇ ਸਾਥੀਆਂ ਨਾਲ ਘਰ ਘਰ ਜਾ ਕੇ ਲੱਡੂਆਂ ਦੇ ਡੱਬੇ ਵੰਡੇ ¢
Ad Position 22
No active advertisement
ਪਿਛਲੀ ਖ਼ਬਰ ਹੜਤਾਲ 'ਤੇ ਚੱਲ ਰਹੇ ਪੰਜਾਬ ਭਰ ਦੇ ਸੇਵਾ ਕੇਂਦਰ ਮੁਲਾਜ਼ਮਾਂ 'ਤੇ ਲਟਕੀ ਬਰਖ਼ਾਸਤਗੀ ਦੀ 'ਤਲਵਾਰ' <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਜ਼ਿਲ੍ਹਾ ਪੱਧਰੀ ਧਰਨਾ ਕੱਲ੍ਹ ਨੂੰ <br/>
Ad Position 24