ਪਾਵਰਕਾਮ ਦੇ ਸਤਾਏ ਕਿਸਾਨਾਂ ਨੇ ਨੈਸ਼ਨਲ ਹਾਈਵੇ ’ਤੇ ਪਿੰਡ ਭੋਖੜਾ ਕੋਲ ਲਗਾਇਆ ਧਰਨਾ
ਗੋਨਿਆਣਾ, 10 ਸਤੰਬਰ (ਲਛਮਣ ਦਾਸ ਗਰਗ)- ਪਾਵਰਕਾਮ ਦੇ ਸਤਾਏ ਅਨੇਕਾਂ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਅੱਜ ਬਾਅਦ ਦੁਪਹਿਰ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਸੜਕ ਨੈਸ਼ਨਲ ਹਾਈਵੇ-54 ’ਤੇ 66 ਕੇ. ਵੀ.
ਗੋਨਿਆਣਾ, 10 ਸਤੰਬਰ (ਲਛਮਣ ਦਾਸ ਗਰਗ)- ਪਾਵਰਕਾਮ ਦੇ ਸਤਾਏ ਅਨੇਕਾਂ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਅੱਜ ਬਾਅਦ ਦੁਪਹਿਰ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਸੜਕ ਨੈਸ਼ਨਲ ਹਾਈਵੇ-54 ’ਤੇ 66 ਕੇ. ਵੀ. ਗਰਿੱਡ ਪਿੰਡ ਭੋਖੜਾ ਕੋਲ ਧਰਨਾ ਲਗਾ ਕੇ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆ ਆਪਣਾ ਰੋਸ ਜ਼ਾਹਿਰ ਕੀਤਾ। ਪਾਵਰਕਾਮ ਦੇ ਸਤਾਏ ਧਰਨੇ ਵਿਚ ਬੈਠੇ ਕਿਸਾਨਾਂ ਨੇ ਆਪਣਾ ਰੋਸ ਜ਼ਾਹਿਰ ਕਰਦਿਆ ਕਿਹਾ ਕਿ ਪਾਵਰਕਾਮ ਵਲੋਂ ਪਿਛਲੇ ਕਈ ਦਿਨ੍ਹਾਂ ਤੋਂ ਲਗਾਤਾਰ ਬਿਜਲੀ ਦੇ ਲੰਮੇ-ਲੰਮੇ ਕੱਟ ਲਗਾ ਕੇ ਕਿਸਾਨੀ ਕੰਮਾਂ ਵਿਚ ਵਿਘਨ ਪਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਫ਼ਸਲਾਂ ਨੂੰ ਪਾਣੀ ਨਹੀ ਮਿਲਦਾ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀ ਜਿਸ ਨਾਲ ਕਿਸਾਨਾਂ ਦਾ ਸਮਾਂ ਤਾਂ ਖ਼ਰਾਬ ਹੁੰਦਾ ਹੀ ਹੈ ਅਤੇ ਝੋਨੇ ਦੀ ਫ਼ਸਲ ਵੀ ਖ਼ਰਾਬ ਹੋ ਰਹੀ ਹੈ। ਧਰਨਾਕਾਰੀਆਂ ਦੀ ਮੰਗ ਹੈ ਕਿ ਖੇਤੀਬਾੜੀ ਖੇਤਰ ਨੂੰ ਨਿਰਵਿਘਨ 8-10 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਪਿੰਡ ਭੋਖੜਾ, ਪਿੰਡ ਅਮਰਗੜ੍ਹ ਦੇ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਕਿਸਾਨ ਧਰਨੇ ਵਿਚ ਮੌਜੂਦ ਸਨ। ਧਰਨੇ ਨਾਲ ਉੱਕਤ ਸੜਕ ਮਾਰਗ ਤੋਂ ਲੰਘਣ ਵਾਲੇ ਸਮੂਹ ਭਾਰੀ ਅਤੇ ਹੋਰ ਵਹੀਕਲਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖ਼ਬਰਾਂ ਲਿਖੇ ਜਾਣ ਤੀਕ ਕਿਸਾਨਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਖਾਤਿਰ ਧਰਨਾ ਜਾਰੀ ਸੀ, ਪਾਵਰਕਾਮ ਦੇ ਉੱਚ ਅਧਿਕਾਰੀ ਵੀ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ ਸਨ।