10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਅੱਜ ਕੁੱਲ 15 ਉਮੀਦਵਾਰ ਮੈਦਾਨ ’ ਚ

ਬਠਿੰਡਾ, 10 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਅੱਜ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਮੀਦਵਾਰਾਂ ਤੇ ਵੋਟਰ ਵਕੀਲਾਂ ’ਚ ਭਾਰੀ ਉਤਸ਼ਾਹ ਹੈ । ਚੋਣ ਅਧਿਕਾਰੀ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਅਤੇ ਸਹਾਇਕ ਚੋਣ ਅਧਿਕਾਰੀ ਐਡਵੋਕੇਟ ਗੁਰਚਰਨਜੀਤ ਸਿੰਘ ਸਿੱਧੂ ਅਤੇ ਐਡਵੋਕੇਟ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉੱਪ-ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖ਼ਜ਼ਾਨਚੀ ਅਤੇ ਉੱਪ-ਪ੍ਰਧਾਨ (ਔਰਤਾਂ ਲਈ ਰਾਖਵਾਂ) ਲਈ ਕੁਲ 15 ਉਮੀਦਵਾਰ ਚੋਣ ਮੈਦਾਨ ਵਿਚ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਬਠਿੰਡਾ, 10 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਅੱਜ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਮੀਦਵਾਰਾਂ ਤੇ ਵੋਟਰ ਵਕੀਲਾਂ ’ਚ ਭਾਰੀ ਉਤਸ਼ਾਹ ਹੈ । ਚੋਣ ਅਧਿਕਾਰੀ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਅਤੇ ਸਹਾਇਕ ਚੋਣ ਅਧਿਕਾਰੀ ਐਡਵੋਕੇਟ ਗੁਰਚਰਨਜੀਤ ਸਿੰਘ ਸਿੱਧੂ ਅਤੇ ਐਡਵੋਕੇਟ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉੱਪ-ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖ਼ਜ਼ਾਨਚੀ ਅਤੇ ਉੱਪ-ਪ੍ਰਧਾਨ (ਔਰਤਾਂ ਲਈ ਰਾਖਵਾਂ) ਲਈ ਕੁਲ 15 ਉਮੀਦਵਾਰ ਚੋਣ ਮੈਦਾਨ ਵਿਚ ਹਨ । ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਅਦਾਲਤੀ ਕੰਪਲੈਕਸ ਦੇ ਅੰਦਰ ਬਾਰ ਰੂਮ ਵਿਖੇ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ ਚੱਲੇਗਾ । ਇਸ ਦੌਰਾਨ ਕੁਲ 2155 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਸ ਲਈ 1100-1100 ਵੋਟਰਾਂ ਦੀ ਵੰਡ ਅਨੁਸਾਰ 2 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਮਰਦ ਅਤੇ ਔਰਤਾਂ ਵੋਟਰਾਂ ਦੀਆਂ ਵੱਖੋ-ਵੱਖਰੀਆਂ ਦੋ ਲਾਈਨਾਂ ਦਾ ਪ੍ਰਬੰਧ ਕੀਤਾ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਵੋਟ ਪਾਉਣ ਸਮੇਂ ਹਰ ਵੋਟਰ ਕੋਲ ਆਪਣਾ ਸ਼ਨਾਖ਼ਤੀ ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਨਿੱਬੜਨ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ ਤੇ ਉਪਰੰਤ ਸਾਰੇ ਉਮੀਦਵਾਰਾਂ ਦਾ ਇਕੱਠਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਚੋਣ ਅਧਿਕਾਰੀਆਂ ਨੇ ਕਿਹਾ ਕਿ ਚੋਣਾਂ ਬਿਲਕੁਲ ਨਿਰਪੱਖ ਅਤੇ ਪੂਰੀ ਪਾਰਦਰਸ਼ਤਾ ਨਾਲ ਕਰਵਾਈਆਂ ਜਾਣਗੀਆਂ, ਜਿੰਨਾਂ ਦਾ ਪਹਿਲੀ ਵਾਰ ਸਿੱਧਾ ਪ੍ਰਸ਼ਾਰਣ ਜਾਰੀ ਕੀਤੇ ਜਾਣ ਵਾਲੇ ਲਿੰਕ ਉੱਪਰ ਜਾ ਕੇ ਦੇਖਿਆ ਜਾ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਸਤਾਏ ਕਿਸਾਨਾਂ ਨੇ ਨੈਸ਼ਨਲ ਹਾਈਵੇ ’ਤੇ ਪਿੰਡ ਭੋਖੜਾ ਕੋਲ ਲਗਾਇਆ ਧਰਨਾ ਅਗਲੀ ਖ਼ਬਰ ਵਿਦਿਆਰਥੀ ਹਿਤਾਂ ਦੀ ਆਵਾਜ਼ ਬਣੇ ਰਵਿੰਦਰ ਧਾਲੀਵਾਲ ਮਹਿਰਾਜ ਮੁੜ ਸੈਨੇਟ ਚੋਣ ਮੈਦਾਨ ’ਚ
Ad Position 24