ਵਿਦਿਆਰਥੀ ਹਿਤਾਂ ਦੀ ਆਵਾਜ਼ ਬਣੇ ਰਵਿੰਦਰ ਧਾਲੀਵਾਲ ਮਹਿਰਾਜ ਮੁੜ ਸੈਨੇਟ ਚੋਣ ਮੈਦਾਨ ’ਚ
ਮਹਿਰਾਜ, 10 ਸਤੰਬਰ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਅਤੇ ਪੂਰੇ ਬਾਹੀਏ ਦੇ ਇਲਾਕੇ ਲਈ ਮਾਣ ਦੀ ਗੱਲ ਹੈ ਕਿ ਪਿੰਡ ਦੇ ਜੰਮਪਲ ਅਤੇ ਪੜ੍ਹੇ-ਲਿਖੇ ਨੌਜਵਾਨ ਡਾਕਟਰ ਰਵਿੰਦਰ ਸਿੰਘ (ਬਿੱਲਾ ਧਾਲੀਵਾਲ), ਜੋ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਦੀ ਮਾਣਮੱਤੀ ਸੈਨੇਟ ਦੇ ਮੈਂਬਰ ਰਹਿ ਚੁੱਕੇ ਹਨ, ਮੁੜ ਸੈਨੇਟ ਦੀਆਂ ਚੋਣਾਂ ਲਈ ਚੋਣ ਮੈਦਾਨ ਵਿਚ ਹਨ। ਲੰਮਾ ਸਮਾਂ ਵਿਦਿਆਰਥੀ ਆਗੂ ਵਜੋਂ ਸਰਗਰਮ ਰਹੇ ਰਵਿੰਦਰ ਧਾਲੀਵਾਲ ਹਮੇਸ਼ਾ ਵਿਦਿਆਰਥੀਆਂ ਅਤੇ ਸਮਾਜ ਦੇ ਭਲੇ ਲਈ ਗਤੀਵਿਧੀਆਂ ਕਰਦੇ ਰਹੇ ਹਨ।
ਮਹਿਰਾਜ, 10 ਸਤੰਬਰ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਅਤੇ ਪੂਰੇ ਬਾਹੀਏ ਦੇ ਇਲਾਕੇ ਲਈ ਮਾਣ ਦੀ ਗੱਲ ਹੈ ਕਿ ਪਿੰਡ ਦੇ ਜੰਮਪਲ ਅਤੇ ਪੜ੍ਹੇ-ਲਿਖੇ ਨੌਜਵਾਨ ਡਾਕਟਰ ਰਵਿੰਦਰ ਸਿੰਘ (ਬਿੱਲਾ ਧਾਲੀਵਾਲ), ਜੋ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਦੀ ਮਾਣਮੱਤੀ ਸੈਨੇਟ ਦੇ ਮੈਂਬਰ ਰਹਿ ਚੁੱਕੇ ਹਨ, ਮੁੜ ਸੈਨੇਟ ਦੀਆਂ ਚੋਣਾਂ ਲਈ ਚੋਣ ਮੈਦਾਨ ਵਿਚ ਹਨ। ਲੰਮਾ ਸਮਾਂ ਵਿਦਿਆਰਥੀ ਆਗੂ ਵਜੋਂ ਸਰਗਰਮ ਰਹੇ ਰਵਿੰਦਰ ਧਾਲੀਵਾਲ ਹਮੇਸ਼ਾ ਵਿਦਿਆਰਥੀਆਂ ਅਤੇ ਸਮਾਜ ਦੇ ਭਲੇ ਲਈ ਗਤੀਵਿਧੀਆਂ ਕਰਦੇ ਰਹੇ ਹਨ। ਆਉਣ ਵਾਲੀ 20 ਸਤੰਬਰ, ਦਿਨ ਐਤਵਾਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਵਿਚ ਗਰੈਜੂਏਟ ਹਲਕੇ ਤੋਂ ਰਵਿੰਦਰ ਧਾਲੀਵਾਲ ਮੁੜ ਚੋਣ ਮੈਦਾਨ ਵਿਚ ਹਨ। ਉਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੇ ਇਕਲੌਤੇ ਉਮੀਦਵਾਰ ਹੋਣ ਦਾ ਮਾਣ ਵੀ ਹਾਸਿਲ ਹੈ । ਰਵਿੰਦਰ ਧਾਲੀਵਾਲ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਲੋਕਤੰਤਰਿਕ ਢੰਗ ਨਾਲ ਚਲਾਉਣ, ਵਿਦਿਆਰਥੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਯੂਨੀਵਰਸਿਟੀ ਨਾਲ ਸਬੰਧਤ ਪੰਜਾਬ ਦੇ ਹੱਕਾਂ ਦੀ ਗੱਲ ਮਜ਼ਬੂਤੀ ਨਾਲ ਰੱਖਣ ਲਈ ਲੰਮਾ ਸੰਘਰਸ਼ ਕੀਤਾ ਹੈ। ਰਵਿੰਦਰ ਧਾਲੀਵਾਲ ਨੇ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀ, ਵਿਦਿਆਰਥੀਆਂ ਦੇ ਹੱਕਾਂ ਅਤੇ ਸੈਨੇਟ ਦੀਆਂ ਜਮਹੂਰੀ ਰਵਾਇਤਾਂ ਦੀ ਮਜ਼ਬੂਤੀ ਲਈ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਗਰੈਜੂਏਟ ਵੋਟਰਾਂ ਨੂੰ 20 ਸਤੰਬਰ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਸਮੂਹ ਬਾਹੀਏ ਇਲਾਕੇ ਦੇ ਲੋਕਾਂ ਵਲੋਂ ਗਰੈਜੂਏਟ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਵਿੰਦਰ ਬਿੱਲਾ ਧਾਲੀਵਾਲ ਦੇ ਹੱਕ ਵਿਚ ਆਪਣੀ ਕੀਮਤੀ ਵੋਟ ਪਾ ਕੇ ਉਨ੍ਹਾਂ ਨੂੰ ਜਿਤਾ ਕੇ ਮੁੜ ਸੈਨੇਟ ਵਿਚ ਭੇਜਣ ।