ਬਠਿੰਡਾ, 31 ਮਈ (ਅਵਤਾਰ ਸਿੰਘ ਕੈਂਥ)- ਅੱਜ ਦੇ ਦੌਰ 'ਚ ਜਿੱਥੇ ਬੱਚੇ ਮੋਬਾਈਲਾਂ ਅਤੇ ਕਿਤਾਬਾਂ ਦੇ ਬੋਝ ਹੇਠ ਦੱਬੇ ਨਜ਼ਰ ਆਉਂਦੇ ਹਨ, ਉੱਥੇ ਪੀ.ਕੇ.ਐਸ. ਇੰਟਰਨੈਸ਼ਨਲ ਸਕੂਲ ਬੱਲੂਆਣਾ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜੋ ਹਰ ਇਕ ਦਾ ਦਿਲ ਜਿੱਤ ਰਹੀ ਹੈ ¢ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਬੱਚਿਆਂ ਨੂੰ ਆਪਣੀ ਵਿਰਾਸਤ ਅਤੇ ਇਖ਼ਲਾਕ ਨਾਲ ਜੋੜਨ ਲਈ ਇਕ 'ਗੁਰਮਤਿ ਪ੍ਰੀਖਿਆ' ਕਰਵਾਈ ਗਈ ਸੀ, ਜਿਸ ਵਿਚ ਸਕੂਲ ਦੇ ਬੱਚਿਆਂ ਨੇ ਇਸ ਟੈੱਸਟ 'ਚ ਸਕੂਲ ਦੇ ਕੁਲ 70 ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ¢ ਸਭ ਤੋਂ ਪਿਆਰੀ ਗੱਲ ਇਹ ਰਹੀ ਕਿ ਇਨ੍ਹਾਂ 'ਚੋਂ 66 ਬੱਚੇ ਪਹਿਲੀ ਅਤੇ ਦੂਜੀ ਜਮਾਤ ਦੇ ਸਨ, ਜਦਕਿ 4 ਬੱਚੇ ਦਸਵੀਂ ਕਲਾਸ ਦੇ ਸਨ ¢ ਸਾਰੇ ਦੇ ਸਾਰੇ 70 ਬੱਚਿਆਂ ਨੇ ਬਹੁਤ ਵਧੀਆ ਨੰਬਰ ਹਾਸਲ ਕਰ ਕੇ ਮੈਰਿਟ ਹਾਸਲ ਕੀਤੀ ¢ ਬੱਚਿਆਂ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੇ ਅਧਿਆਪਕ ਰਮਨਦੀਪ ਸਿੰਘ ਦੀ ਦਿਨ-ਰਾਤ ਦੀ ਮਿਹਨਤ ਦਾ ਨਤੀਜਾ ਹੈ¢ ਬੱਚਿਆਂ ਦੀ ਇਸ ਪ੍ਰਾਪਤੀ 'ਤੇ ਸਕੂਲ ਵਿਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਕੂਲ ਦੇ ਚੇਅਰਮੈਨ ਡਾ.ਮਹਿੰਦਰ ਸਿੰਘ ਅਤੇ ਪ੍ਰਧਾਨ ਧਰਮਿੰਦਰ ਸਿੰਘ ਕਾਕਾ ਨੇ ਕਿਹਾ ਕਿ ਪੜ੍ਹਾਈ ਵਿਚ ਨੰਬਰ ਲੈਣਾ ਇਕ ਵੱਖਰੀ ਗੱਲ ਹੈ, ਪਰ ਬਚਪਨ ਵਿਚ ਹੀ ਚੰਗੇ ਸੰਸਕਾਰ ਅਤੇ ਆਪਣੇ ਇਤਿਹਾਸ ਦੀ ਸਮਝ ਹੋਣਾ ਬੇਹੱਦ ਜ਼ਰੂਰੀ ਹੈ¢ ਇਹ ਨਤੀਜਾ ਸਾਬਤ ਕਰਦਾ ਹੈ ਕਿ ਸਾਡੇ ਬੱਚੇ ਨਾ ਸਿਰਫ਼ ਪੜ੍ਹਾਈ ਵਿਚ ਹੁਸ਼ਿਆਰ ਹਨ, ਬਲਕਿ ਇਕ ਚੰਗੇ ਇਨਸਾਨ ਬਣਨ ਦੇ ਰਾਹ 'ਤੇ ਵੀ ਹਨ¢ ਉਨ੍ਹਾਂ ਨੇ ਅਧਿਆਪਕ ਰਮਨਦੀਪ ਸਿੰਘ ਅਤੇ ਸਮੁੱਚੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ¢