16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੰਗਤ ਮੰਡੀ ਵਾਰਡ ਨੰਬਰ 6 ਤੋਂ 'ਆਪ' ਦੇ ਉਮੀਦਵਾਰ ਨੂੰ ਮਿਲੀਆਂ ਸਿਰਫ਼ 3 ਵੋਟਾਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਸੰਗਤ ਮੰਡੀ, 31 ਮਈ (ਅੰਮਿ੍ਤਪਾਲ ਸ਼ਰਮਾ)- ਨਗਰ ਕੌਂਸਲ ਚੋਣਾਂ 'ਚ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਿਲੀਆਂ ਸਿਰਫ਼ 3 ਵੋਟਾਂ ਦੀ ਚਰਚਾ ਸੰਗਤ ਮੰਡੀ 'ਚ ਖ਼ੂਬ ਹੋ ਰਹੀ ਹੈ, ਜਦੋਂ ਕਿ ਉਨ੍ਹਾਂ ਦੇ ਘਰ ਦੇ ਦੋ ਮੈਂਬਰ ਵੀ ਆਪਣੀਆਂ ਵੋਟਾਂ ਪਤਾ ਨਹੀ ਕਿਸ ਨੂੰ ਪਾ ਗਏ | ਜਾਣਕਾਰੀ ਅਨੁਸਾਰ ਵਾਰਡ ਨੰਬਰ 6 'ਚ ਸ਼੍ਰੋਮਣੀ ਅਕਾਲੀ ਦਲ ਦੇ ਚਿਮਨ ਲਾਲ ਅਤੇ ਆਜ਼ਾਦ ਉਮੀਦਵਾਰ ਰਮੇਸ਼ ਕੁਮਾਰ ਵਿਚਕਾਰ ਫਸਵਾਂ ਮੁਕਾਬਲਾ ਹੋਇਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਿਮਨ ਲਾਲ ਨੂੰ 125 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਆਜ਼ਾਦ ਉਮੀਦਵਾਰ ਰਮੇਸ਼ ਕੁਮਾਰ ਨੂੰ 113 ਅਤੇ 'ਆਮ ਆਦਮੀ ਪਾਰਟੀ' ਦੇ ਉਮੀਦਵਾਰ ਜਸਦੀਸ਼ ਚੰਦ ਨੂੰ ਸਿਰਫ਼ 3 ਵੋਟਾਂ ਹੀ ਮਿਲ ਸਕੀਆਂ | ਦੱਸਿਆ ਜਾ ਰਿਹਾ ਹੈ ਕਿ 'ਆਪ' ਉਮੀਦਵਾਰ ਦੀ ਆਪਣੀ ਵੋਟ ਤੋਂ ਇਲਾਵਾ ਉਸ ਦੀ ਮਾਤਾ, ਪਿਤਾ, ਭਰਾ ਅਤੇ ਭਰਜਾਈ ਸਮੇਤ ਘਰ ਦੀਆਂ 5 ਵੋਟਾਂ ਸਨ ਅਤੇ ਉਸ ਦੇ ਸਕੇ ਚਾਚੇ ਦੇ ਪਰਿਵਾਰ ਦੀਆਂ ਵੀ ਹੋਰ 3 ਵੋਟਾਂ ਸਨ, ਪ੍ਰੰਤੂ 'ਆਪ' ਉਮੀਦਵਾਰ ਦੇ ਹਿੱਸੇ ਆਈਆਂ ਸਿਰਫ਼ 3 ਵੋਟਾਂ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ | ਹੋਰਨਾ ਵਾਰਡਾਂ ਵਿੱਚ ਵੀ 'ਆਪ' ਉਮੀਦਵਾਰਾਂ ਨੂੰ ਬਹੁਤਾ ਸਮਰਥਨ ਹਾਸਿਲ ਨਹੀਂ ਹੋ ਸਕਿਆ | ਵਾਰਡ ਨੰਬਰ 1 'ਚ ਸ਼੍ਰੋਮਣੀ ਅਕਾਲੀ ਦਲ ਦੀ ਕਮਲਜੀਤ ਕੌਰ ਨੂੰ 178 ਅਤੇ ਵਿਰੋਧੀ 'ਆਪ' ਉਮੀਦਵਾਰ ਮਾਇਆ ਦੇਵੀ ਨੂੰ ਸਿਰਫ਼ 37 ਵੋਟਾਂ ਮਿਲੀਆਂ | ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ (ਅਕਾਲੀ ਸਮਰਥਕ) ਪ੍ਰਵੀਨ ਲਤਾ ਨੂੰ 127 ਦੇ ਮੁਕਾਬਲੇ ਵਿਰੋਧੀ 'ਆਪ' ਉਮੀਦਵਾਰ ਸਰੋਜ ਰਾਣੀ 107 ਵੋਟਾਂ ਨਾਲ ਤਕੜੀ ਟੱਕਰ ਦਿੱਤੀ | ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜਗਮੀਤ ਸਿੰਘ ਨੂੰ 101 ਵੋਟਾਂ ਅਤੇ ਵਿਰੋਧੀ 'ਆਪ' ਉਮੀਦਵਾਰ ਵਿੱਕੀ ਕੁਮਾਰ ਨੂੰ 55 ਵੋਟਾਂ ਪ੍ਰਾਪਤ ਹੋਈਆਂ | ਵਾਰਡ ਨੰਬਰ 9 ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤਣ ਵਾਲੇ ਸ਼ੋ੍ਰਮਣੀ ਅਕਾਲੀ ਦਲ ਦੇ ਰਣਜੀਤ ਸਿੰਘ 'ਨਿੱਕਾ' ਨੇ ਇਤਿਹਾਸ ਸਿਰਜਦੇ ਹੋਏ 140 ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਵਿਰੋਧੀ 'ਆਮ ਆਦਮੀ ਪਾਰਟੀ' ਦੇ ਗੁਰਚਰਨ ਸਿੰਘ ਨੂੰ

Ad Position 22
No active advertisement
ਪਿਛਲੀ ਖ਼ਬਰ ਪੀ.ਕੇ.ਐਸ.ਇੰਟਰਨੈਸ਼ਨਲ ਸਕੂਲ ਬੱਲੂਆਣਾ ਵਿਖੇ ਧਾਰਮਿਕ ਪ੍ਰੀਖਿਆ 'ਚ 70 ਵਿਦਿਆਰਥੀ ਮੈਰਿਟ 'ਚ <br/> ਅਗਲੀ ਖ਼ਬਰ ਗੋਨਿਆਣਾ 'ਚ ਤਿੰਨ ਰੋਜ਼ਾ ਪੰਜਾਬ ਸਟੇਟ ਗਰਲਜ਼ ਵੁਸ਼ੂ ਚੈਂਪੀਅਨਸ਼ਿਪ-2026 ਦੀ ਸ਼ੁਰੂਆਤ
Ad Position 24