ਮੌੜ ਮੰਡੀ, 31 ਮਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੀ ਸਭ ਤੋਂ ਹੌਟ ਸ਼ੀਟ ਮੰਨੇ ਜਾ ਰਹੀ ਵਾਰਡ ਨੰ: 6 ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਜੀਤਪਾਲ ਸਿੰਘ ਗਿੰਨੀ ਨੇ 204 ਵੋਟਾਂ ਨਾਲ ਜਿੱਤ ਹਾਸਲ ਕੀਤੀ | ਉਨ੍ਹਾਂ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਸਾਬਕਾ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਨੂੰ ਮਾਤ ਦਿੱਤੀ | ਗੁਰਜੀਤਪਾਲ ਸਿੰਘ ਗਿੰਨੀ ਨੂੰ 580 ਵੋਟਾਂ ਮਿਲੀਆਂ, ਜਦਕਿ ਕਰਨੈਲ ਸਿੰਘ ਨੂੰ 376 ਵੋਟਾਂ ਮਿਲੀਆਂ | ਜਿੱਤ ਤੋਂ ਬਾਅਦ ਵਾਰਡ ਨੰ: 6 ਦੇ ਵਾਸੀਆਂ ਨੇ ਵਿਸ਼ੇਸ਼ ਤੌਰ 'ਤੇ ਨੋਟਾਂ ਦੇ ਹਾਰ ਪਾ ਕੇ ਗੁਰਜੀਤਪਾਲ ਸਿੰਘ ਗਿੰਨੀ ਦਾ ਸਨਮਾਨ ਕੀਤਾ | ਜ਼ਿਕਰਯੋਗ ਹੈ ਕਿ ਵੋਟਾਂ ਵਾਲੇ ਦਿਨ ਗੁਰਜੀਤਪਾਲ ਸਿੰਘ ਗਿੰਨੀ ਅਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੀ ਬਹਿਸ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋਈ ਸੀ | ਆਪਣੀ ਇਸ ਜਿੱਤ 'ਤੇ ਗੁਰਜੀਤਪਾਲ ਸਿੰਘ ਗਿੰਨੀ ਨੇ ਸਾਰੇ ਵਾਰਡ ਵਾਸੀਆਂ, ਆਪਣੇ ਸਮਰਥਕਾਂ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ | ਇਸ ਮੌਕੇ ਉਨ੍ਹਾਂ ਨਾਲ ਤੇਜਿੰਦਰ ਬਾਂਸਲ, ਰਾਧੇ ਸ਼ਾਮ ਜੈਨ, ਹੈਪੀ ਜ਼ੈਲਦਾਰ, ਛਿੰਦਾ ਬਾਂਸਲ, ਦੀਪਕ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਵੀ ਹਾਜ਼ਰ ਸਨ |