ਤਲਵੰਡੀ ਸਾਬੋ, 31 ਮਈ (ਰਵਜੋਤ ਸਿੰਘ ਰਾਹੀ)- ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਅਧਿਆਪਕਾਂ ਲਈ ਰਿਟਾਇਰਮੈਂਟ ਪਲਾਨਿੰਗ ਸਬੰਧੀ ਵਰਕਸ਼ਾਪ ਲਗਾਈ ਗਈ¢ ਪ੍ਰਬੰਧਕਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਭਵਿੱਖ ਲਈ ਆਰਥਿਕ ਤÏਰ 'ਤੇ ਮਜ਼ਬੂਤ ਬਣਾਉਣ ਅਤੇ ਰਿਟਾਇਰਮੈਂਟ ਤੋਂ ਬਾਅਦ ਸੁਖਮਈ ਜੀਵਨ ਜਿਊਣ ਲਈ ਜਾਗਰੂਕ ਕਰਨਾ ਸੀ¢ ਵਰਕਸ਼ਾਪ ਦÏਰਾਨ ਬੁਲਾਰੇ ਨਿਤਿਨ ਧਾਂਦ ਨੇ ਸੇਵਿੰਗ, ਨਿਵੇਸ਼, ਪੈਨਸ਼ਨ ਯੋਜਨਾਵਾਂ, ਬੀਮਾ ਨੀਤੀਆਂ ਅਤੇ ਭਵਿੱਖ ਦੀਆਂ ਆਰਥਿਕ ਲੋੜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਉਨ੍ਹਾਂ ਨੇ ਦੱਸਿਆ ਕਿ ਸਮੇਂ ਸਿਰ ਕੀਤੀ ਗਈ ਯੋਜਨਾਬੰਦੀ ਮਨੁੱਖ ਨੂੰ ਆਰਥਿਕ ਸੰਕਟਾਂ ਤੋਂ ਬਚਾਉਣ ਦੇ ਨਾਲ-ਨਾਲ ਰਿਟਾਇਰਮੈਂਟ ਤੋਂ ਬਾਅਦ ਆਤਮਨਿਰਭਰ ਬਣਾਉਂਦੀ ਹੈ¢ ਇਸ ਤੋਂ ਇਲਾਵਾ ਜਤਿੰਦਰ ਕੁਮਾਰ ਅਤੇ ਅਮਿਤ ਤਿਵਾਰੀ ਨੇ ਕਰਮਚਾਰੀਆਂ ਨੂੰ ਮਾਸਿਕ ਬੱਚਤ ਦੀ ਮਹੱਤਤਾ ਸਮਝਾਉਂਦੇ ਹੋਏ ਵੱਖ-ਵੱਖ ਸਰਕਾਰੀ ਅਤੇ ਨਿੱਜੀ ਰਿਟਾਇਰਮੈਂਟ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ¢ ਇਸ ਤੋਂ ਇਲਾਵਾ ਉਨ੍ਹਾਂ ਨੇ ਟੈਕਸ ਬੱਚਤ, ਮਿਊਚੁਅਲ ਫ਼ੰਡ, ਪੀ.ਐਫ. ਅਤੇ ਪੈਨਸ਼ਨ ਫ਼ੰਡ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਸਕੂਲ ਕਮੇਟੀ ਦੇ ਪ੍ਰਧਾਨ ਲਗਨ ਖੁਰਾਣਾ ਅਤੇ ਪਿ੍ੰਸੀਪਲ ਮੀਨੂੰ ਗਰਗ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਅਤੇ ਬੱਚਿਆਂ ਦੇ ਭਵਿੱਖ ਲਈ ਬੱਚਤ ਕਰਨੀ ਚਾਹੀਦੀ ਹੈ¢ ਇਸ ਮÏਕੇ ਸਕੂਲ ਕੋਆਰਡੀਨੇਟਰ ਬੇਅੰਤ ਕÏਰ, ਜੂਨੀਅਰ ਸਕੂਲ ਕੋਆਰਡੀਨੇਟਰ ਕਿਰਨਦੀਪ ਕÏਰ ਅਤੇ ਸਕੂਲ ਦਾ ਸਮੂਹ ਸਟਾਫ਼ ਮÏਜੂਦ ਸੀ¢