04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜੇ.ਈ.ਈ. ਐਡਵਾਂਸਡ 2026 ਦੇ ਨਤੀਜੇ 'ਚ ਚਮਕੇ ਬਠਿੰਡਾ ਦੇ ਤਿੰਨ ਵਿਦਿਆਰਥੀ

Ad Position 21
No active advertisement
ਅਜੀਤ ਡੈਸਕ 02-06-2026
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਤਿੰਨ ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸਡ 2026 ਦੇ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਸ਼ਟਰੀ ਪੱਧਰ 'ਤੇ ਸਫਲਤਾ ਦੀ ਇਕ ਨਵੀਂ ਕਹਾਣੀ ਲਿਖੀ ਹੈ | ਨਤੀਜੇ ਵਿਚ ਯਜਤ ਸਿੰਘਲ ਨੇ ਆਲ ਇੰਡੀਆ ਰੈਂਕ (ਏ.ਆਈ.ਆਰ.) 21 ਹਾਸਿਲ ਕਰਕੇ ਬਠਿੰਡਾ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ¢ ਇਸੇ ਤਰ੍ਹਾਂ ਆਦਿਤਿਆ ਗੁਪਤਾ ਨੇ ਏ.ਆਈ.ਆਰ. 81 ਅਤੇ ਨਿਸ਼ਕਰਸ਼ ਵਰਮਾ ਨੇ ਏ.ਆਈ.ਆਰ. 150 ਪ੍ਰਾਪਤ ਕਰਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ | ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸ੍ਰੀ ਚੈਤਨਿਆ ਨਾਰਥ ਦੇ ਅਕਾਦਮਿਕ ਡਾਇਰੈਕਟਰ ਮਿ੍ਣਾਲ ਨੇ ਕਿਹਾ ਕਿ ਅਜਿਹੇ ਨਤੀਜੇ ਸਾਲਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਿੱਖਣ ਦੀ ਪ੍ਰਕਿਰਿਆ 'ਤੇ ਅਟੁੱਟ ਵਿਸ਼ਵਾਸ ਦਾ ਨਤੀਜਾ ਹੁੰਦੇ ਹਨ¢ ਉਨ੍ਹਾਂ ਕਿਹਾ ਕਿ ਯਜਤ, ਆਦਿਤਿਆ ਅਤੇ ਨਿਸ਼ਕਰਸ਼ ਨੇ ਅਸਾਧਾਰਣ ਸਮਰਪਣ ਅਤੇ ਦਿ੍ੜ੍ਹ ਇਰਾਦੇ ਦਾ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਦੀ ਸਫਲਤਾ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ¢ ਉਨ੍ਹਾਂ ਦੱਸਿਆ ਕਿ ਸੰਸਥਾ ਨੇ ਜੇ.ਈ.ਈ. ਐਡਵਾਂਸਡ 2026 ਵਿਚ ਰਾਸ਼ਟਰੀ ਪੱਧਰ 'ਤੇ ਟਾਪ-50 ਵਿਚ 3 ਵਿਦਿਆਰਥੀ ਦਿੱਤੇ ਹਨ¢ ਇਹ ਖੇਤਰ ਦੀ ਇਕਲੌਤੀ ਸੰਸਥਾ ਬਣ ਗਈ ਹੈ ਜਿਸ ਦੇ ਤਿੰਨ ਵਿਦਿਆਰਥੀ ਜੇਈਈ ਐਡਵਾਂਸਡ 2026 ਦੇ ਟਾਪ-50 ਵਿੱਚ ਸ਼ਾਮਿਲ ਹੋਏ ਹਨ ¢ ਯਜਤ ਸਿੰਘਲ, ਜੋ ਸ਼੍ਰੀ ਚੈਤਨਿਆ ਚੰਡੀਗੜ੍ਹ ਦੇ ਦੋ ਸਾਲਾ ਕਲਾਸਰੂਮ ਪ੍ਰੋਗਰਾਮ ਦੇ ਵਿਦਿਆਰਥੀ ਹਨ, ਬਚਪਨ ਤੋਂ ਹੀ ਗਣਿਤ ਵਿਚ ਖ਼ਾਸ ਦਿਲਚਸਪੀ ਰੱਖਦੇ ਸਨ | ਯਜਤ ਨੇ ਆਈ.ਐਨ.ਐਮ.ਓ. ਕੁਆਲੀਫਾਈ ਕੀਤਾ, ਪ੍ਰਸਿੱਧ ਆਈ.ਐਮ.ਓ.ਟੀ.ਸੀ. ਕੈਂਪ ਵਿੱਚ ਭਾਗ ਲਿਆ, ਆਈ.ਐਨ.ਸੀ.ਐਚ.ਓ. 2026 ਵਿਚ ਸ਼ਮੂਲੀਅਤ ਕੀਤੀ ਅਤੇ ਜੇ.ਈ.ਈ. ਮੇਨ 2026 ਵਿਚ ਏ.ਆਈ.ਆਰ. 100 ਹਾਸਲ ਕੀਤੀ ¢ ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਯਜਤ ਨੇ ਕਿਹਾ ਕਿ ਜੇ ਤੁਸੀਂ ਸੱਚਮੁੱਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਮਕਸਦ ਲਈ ਸਮਰਪਿਤ ਕਰ ਦਿਓ¢ ਆਦਿਤਿਆ ਗੁਪਤਾ ਨੇ ਆਈ.ਐਨ.ਐਮ.ਓ., ਆਈ.ਐਨ.ਸੀ.ਐਚ.ਓ. ਅਤੇ ਆਈ.ਐਨ.ਏ.ਓ. ਵਰਗੀਆਂ ਔਖੀਆਂ ਪ੍ਰੀਖਿਆਵਾਂ ਕੁਆਲੀਫਾਈ ਕਰਕੇ ਗਣਿਤ, ਰਸਾਇਣ ਵਿਗਿਆਨ ਅਤੇ ਭੂਗੋਲ ਵਿਗਿਆਨ ਵਿਚ ਆਪਣੀ ਯੋਗਤਾ ਸਾਬਤ ਕੀਤੀ ¢ ਆਪਣੀ ਕਾਮਯਾਬੀ ਦਾ ਸਿਹਰਾ ਨਿਰੰਤਰ ਆਤਮ-ਸੁਧਾਰ ਨੂੰ ਦਿੰਦਿਆਂ ਆਦਿਤਿਆ ਨੇ ਕਿਹਾ, ਹਰ ਗ਼ਲਤੀ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ ¢ ਨਿਸ਼ਕਰਸ਼ ਵਰਮਾ ਦੀਆਂ ਪ੍ਰਾਪਤੀਆਂ ਵਿਚ ਆਰ.ਐਮ.ਓ., ਐਨ.ਐਸ.ਈ.ਪੀ., ਆਈ.ਐਨ.ਪੀ.ਐਚ.ਓ. ਅਤੇ ਆਈ.ਐਨ.ਏ.ਓ. ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਸ਼ਾਮਿਲ ਹੈ¢ ਨਿਸ਼ਕਰਸ਼ ਮੰਨਦੇ ਹਨ ਕਿ ਸਫਲਤਾ ਲਈ ਵਿਸ਼ਿਆਂ ਦੀ ਮੂਲ ਸਮਝ ਬਹੁਤ ਜ਼ਰੂਰੀ ਹੈ ਅਤੇ ਉਹ ਵਿਦਿਆਰਥੀਆਂ ਨੂੰ ਧਾਰਨਾਵਾਂ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੰਦੇ ਹਨ¢
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ 'ਚ ਭਰਤੀ ਹੋਏ ਕਲਰਕਾਂ ਨੂੰ ਡੇਢ ਸਾਲ ਬੀਤਣ ਬਾਅਦ ਵੀ ਨਸੀਬ ਨਹੀਂ ਹੋਈ ਨੌਕਰੀ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਉਮੀਦਵਾਰਾਂ ਨਾਲ ਵਿਚਾਰ ਚਰਚਾ <br/>
Ad Position 24