ਰਾਮਾਂ ਮੰਡੀ, 1 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਰਾਮਾਂ ਮੰਡੀ ਵਿਖੇ ਨਗਰ ਕੌਂਸਲ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨਾਲ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ | ਸ਼ਹਿਰ ਦੀ ਐਸ.ਐਸ.ਡੀ. ਧਰਮਸ਼ਾਲਾ ਵਿਖੇ ਸਵ: ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਟੀਮ ਜਟਾਣਾ ਦੇ ਆਗੂਆਂ ਨੇ ਕਿਹਾ ਕਿ ਕਾਗਜ਼ ਭਰਨ ਤੋਂ ਲੈ ਕੇ ਚੋਣ ਨਤੀਜੀਆਂ ਤੱਕ ਜੋ ਧੱਕੇਸ਼ਾਹੀ ਕੀਤੀ ਗਈ, ਉਸ ਨੂੰ ਜਨਤਾ ਦੀ ਕਚਹਿਰੀ ਵਿਚ ਲੈ ਕੇ ਜਾਣਗੇ | ਉਨ੍ਹਾਂ ਅੱਗੇ ਕਿਹਾ ਕਿ ਜੋ ਉਨ੍ਹਾਂ ਦੇ ਉਮੀਦਵਾਰਾਂ ਨੂੰ ਧੱਕੇਸ਼ਾਹੀ ਨਾਲ ਹਰਾਇਆ ਗਿਆ, ਉਨ੍ਹਾਂ ਲਈ ਉਹ ਹਾਈਕੋਰਟ ਇਨਸਾਫ਼ ਲਈ ਜਾਣਗੇ | ਉਨ੍ਹਾਂ ਅੱਗੇ ਕਿਹਾ ਕਿ ਇਸ ਧੱਕੇਸ਼ਾਹੀ ਦਾ ਸ਼ਹਿਰ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਜਵਾਬ ਦੇਣਗੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦਿਲਪ੍ਰੀਤ ਸਿੰਘ ਜਟਾਣਾ, ਰਣਜੀਤ ਸਿੰਘ ਸੰਧੂ ਜਰਨਲ ਸੈਕਟਰੀ ਪੰਜਾਬ ਯੂਥ ਕਾਂਗਰਸ, ਲਖਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਸਿੰਗਲਾ, ਕਿ੍ਸ਼ਨ ਕੁਮਾਰ ਭਾਗੀਵਾਂਦਰ, ਕਿ੍ਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਮਨੋਜ ਕੁਮਾਰ ਮੌਜੀ ਸੀਂਗੋ ਸਾਬਕਾ ਕੌਂਸਲਰ, ਜੱਗੀ ਸਿੱਧੂ, ਬਲਵੀਰ ਸਿੰਘ ਲਾਲੇਆਣਾ, ਜਗਦੀਸ਼ ਬੰਗੀ, ਐਡਵੋਕੇਟ ਸੰਜੀਵ ਲਹਿਰੀ, ਹੈਲਪਲਾਈਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਰਾਕੇਸ਼ ਕੁਮਾਰ ਮਹਾਜਨ, ਜਸਮੋਹਨ ਸਿੰਘ ਮੋਹਨੀ ਸੰਧੂ ਬੰਗੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਸੁਖਪ੍ਰੀਤ ਸਿੰਘ ਬੰਗੀ, ਬਲਵਿੰਦਰ ਸਿੰਘ ਗੋਰਾ ਭਾਗੀਵਾਂਦਰ ਜ਼ਿਲਾ ਪ੍ਰੀਸ਼ਦ ਮੈਂਬਰ, ਗੁਰਪ੍ਰੀਤ ਸਿੰਘ ਪ੍ਰੀਤਾ, ਕਿਰਪਾਲ ਸਿੰਘ ਬੰਗੀ ਬਲਾਕ ਸੰਮਤੀ ਮੈਂਬਰ, ਰਕਵਿੰਦਰ ਸਿੰਘ ਰਿੰਕੂ ਮੱਲਵਾਲਾ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਦਿਹਾਤੀ, ਹਰਬੰਸ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਅਮਨਦੀਪ ਸਿੰਘ ਲਾਲੇਆਣਾ, ਬੱਬੀ ਚੱਠਾ, ਦਵਿੰਦਰ ਸਿੰਘ ਸੂਬਾ ਸਾਬਕਾ ਕੌਂਸਲਰ ਤਲਵੰਡੀ ਸਾਬੋ, ਅੰਗਰੇਜ਼ ਸਿੰਘ ਪੱਕਾ ਕਲਾਂ ਆਦਿ ਤੋਂ ਇਲਾਵਾ ਵਰਕਰ ਹਾਜ਼ਰ ਸਨ |