ਭੀਖੀ, 9 ਜੂਨ (ਬਲਕਾਰ ਸਿੰਘ ਸਹੋਤਾ)- ਬਹਾਦਰ ਸਿੰਘ ਵਾਲਾ ਡਰੇਨ ਭੀਖੀ-ਸੁਨਾਮ ਮੁੱਖ ਸੜਕ 'ਤੇ ਦੇਰ ਸ਼ਾਮ ਹੋਏ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ | ਹਾਸਿਲ ਜਾਣਕਾਰੀ ਅਨੁਸਾਰ ਮਿ੍ਤਕ ਸੁਖਵੀਰ ਸਿੰਘ (18) ਅਤੇ ਧਰਮਾ ਸਿੰਘ (18) ਦੀ ਪਛਾਣ ਵਾਸੀ ਹਮੀਰਗੜ੍ਹ ਢੈਪਈ ਵਜੋਂ ਹੋਈ ਹੈ | ਉਕਤ ਨੌਜਵਾਨ ਮੋਟਰਸਾਈਕਲ ਰੇਹੜੀ 'ਤੇ ਕੂਲਰ ਲੈ ਕੇ ਆਪਣੇ ਪਿੰਡ ਵੱਲ ਜਾ ਰਹੇ ਸਨ ਅਤੇ ਅਚਾਨਕ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਕਰ ਕੇ ਹਾਦਸਾ ਵਾਪਰ ਗਿਆ | ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਂਦਾ ਗਿਆ | ਐਸ.ਐਮ.ਓ. ਡਾ. ਗੁਰਮੇਲ ਸਿੰਘ ਨੇ ਦੋਵੇਂ ਨੌਜਵਾਨਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ | ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |