01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਤੀਜੀ ਚਾਰ ਰੋਜ਼ਾ ਫਾਊਲ ਪਲੇ ਬੈਡਮਿੰਟਨ ਚੈਂਪੀਅਨਸ਼ਿਪ 12 ਤੋਂ

Ad Position 21
No active advertisement
ਅਜੀਤ ਡੈਸਕ 10-06-2026
ਰਾਮਾ ਮੰਡੀ, 9 ਜੂਨ (ਤਰਸੇਮ ਸਿੰਗਲਾ)-ਗੁੱਡਵਿਲ ਵੈੱਲਫੇਅਰ ਸਪੋਰਟਸ ਕਲੱਬ ਰਾਮਾਂ ਮੰਡੀ ਵਲੋਂ ਸਥਾਨਕ ਸ੍ਰੀਮਤੀ ਦੇਵਕੀ ਦੇਵੀ ਬੈਡਮਿੰਟਨ ਸਟੇਡੀਅਮ ਵਿਖੇ ਤੀਜੀ ਚਾਰ ਰੋਜ਼ਾ ਫਾਊਲ ਪਲੇ ਬੈਡਮਿੰਟਨ ਚੈਂਪੀਅਨਸ਼ਿਪ 12 ਜੂਨ ਤੋਂ 15 ਜੂਨ ਤੱਕ ਕਰਵਾਈ ਜਾਵੇਗੀ | ਕਲੱਬ ਪ੍ਰਧਾਨ ਐਡਵੋਕੇਟ ਸੁਰੇਸ਼ ਕੁਮਾਰ ਕਾਂਸਲ ਨੇ ਦੱਸਿਆ ਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਟੂਰਨਾਮੈਂਟ 'ਚ ਸੁਪਰਵਾਈਜ਼ਰ ਵਜੋਂ ਸ਼ਿਰਕਤ ਕਰਨਗੇ | ਇਸ ਮੌਕੇ ਅੰਡਰ-11, ਅੰਡਰ-13, ਅੰਡਰ-15, ਅੰਡਰ-17 ਅਤੇ ਅੰਡਰ-19 ਦੇ ਲੜਕੇ ਅਤੇ ਲੜਕੀਆਂ ਵਿਚਕਾਰ ਅਲੱਗ ਅਲੱਗ ਸਿੰਗਲ ਅਤੇ ਡਬਲ ਮੁਕਾਬਲੇ ਕਰਵਾਏ ਜਾਣਗੇ | ਜੇਤੂਆਂ ਨੂੰ ਨਕਦ ਰਾਸ਼ੀ ਇਨਾਮ ਤੋਂ ਇਲਾਵਾ ਸੈਮੀਫਾਈਨਲ ਵਿਚ ਪਹੁੰਚਣ ਵਾਲੇ ਖਿਡਾਰੀਆਂ ਨੂੰ ਆਕਰਸ਼ਕ ਕਿੱਟ ਬੈਗ ਦਿੱਤੇ ਜਾਣਗੇ | ਸੈਮੀਫ਼ਾਈਨਲ 'ਚ 15 ਅੰਕਾਂ ਦੇ ਤਿੰਨ ਗੇਮ ਹੋਣਗੇ ਅਤੇ ਫ਼ਾਇਨਲ ਵਿਚ 21 ਅੰਕਾਂ ਦੇ ਤਿੰਨ ਗੇਮ ਹੋਣਗੇ | ਉਨ੍ਹਾਂ ਦੱਸਿਆ ਕਿ ਖਿਡਾਰੀ ਲੜਕੇ ਲੜਕੀਆਂ ਦੇ ਠਹਿਰਨ ਲਈ ਲਈ ਅਲੱਗ ਅਲੱਗ ਏਅਰ-ਕੰਡੀਸ਼ਨ ਕਮਰਿਆਂ ਦੇ ਨਾਲ ਸਵੇਰ ਦਾ ਮੁਫ਼ਤ ਨਾਸ਼ਤਾ, ਦੁਪਹਿਰ ਦਾ ਖਾਣਾ, ਰਾਤ ??ਦਾ ਖਾਣਾ ਅਤੇ ਰਿਫ਼ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਭੇਦਭਰੇ ਹਾਲਾਤ 'ਚ ਦੋ ਦਿਨਾਂ ਤੋਂ ਲਾਪਤਾ ਹੋਏ ਠੇਕੇਦਾਰ ਦੀ ਲਾਸ਼ ਲਸਾੜਾ ਡਰੇਨ 'ਚੋਂ ਮਿਲੀ <br/> ਅਗਲੀ ਖ਼ਬਰ ਗਰਭ ਅਵਸਥਾ 'ਚ ਵਿਸ਼ੇਸ਼ ਧਿਆਨ ਦੀ ਲੋੜ-ਡਾ: ਧੀਰਾ ਗੁਪਤਾ <br/>
Ad Position 24