01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭੇਦਭਰੇ ਹਾਲਾਤ 'ਚ ਦੋ ਦਿਨਾਂ ਤੋਂ ਲਾਪਤਾ ਹੋਏ ਠੇਕੇਦਾਰ ਦੀ ਲਾਸ਼ ਲਸਾੜਾ ਡਰੇਨ 'ਚੋਂ ਮਿਲੀ <br/>

Ad Position 21
No active advertisement
ਅਜੀਤ ਡੈਸਕ 10-06-2026
ਸੰਗਤ ਮੰਡੀ, 9 ਜੂਨ (ਸੁਖਤੇਜ ਧਾਲੀਵਾਲ)- ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਮਛਾਣਾ ਵਿਖੇ ਸਥਿਤ ਸ਼ਰਾਬ ਫ਼ੈਕਟਰੀ 'ਚ ਠੇਕੇਦਾਰ ਵਜੋਂ ਕੰਮ ਕਰਦੇ ਇੱਕ ਪ੍ਰਵਾਸੀ ਵਿਅਕਤੀ ਦੇ ਦੋ ਦਿਨਾਂ ਤੋਂ ਲਾਪਤਾ ਹੋਣ ਮਗਰੋਂ ਲਸਾੜਾ ਡਰੇਨ ਵਿਚੋਂ ਗਲੀ-ਸੜੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ | ਮਿ੍ਤਕ ਦੀ ਪਛਾਣ ਫਤਿਹ ਸਿੰਘ ਪੁੱਤਰ ਤੁਰਕ ਸਿੰਘ ਵਾਸੀ ਭਰਤਪੁਰ ਵਜੋਂ ਹੋਈ ਹੈ, ਜੋ ਪਿਛਲੇ ਕਈ ਸਾਲਾਂ ਤੋਂ ਮਛਾਣਾ ਵਿਖੇ ਲੱਗੀ ਸ਼ਰਾਬ ਫ਼ੈਕਟਰੀ ਵਿਚ ਠੇਕੇਦਾਰ ਵਜੋਂ ਕੰਮ ਕਰ ਰਿਹਾ ਸੀ | ਜੋ 7 ਜੂਨ ਤੋਂ ਲਾਪਤਾ ਸੀ ਅਤੇ ਪਰਿਵਾਰ ਵਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ, ਪਰ ਅੱਜ ਸ਼ਾਮੀ ਉਸ ਦੀ ਲਾਸ਼ ਪਿੰਡ ਮਛਾਣਾ ਨੇੜਿਉਂ ਲੰਘਦੇ ਲਸਾੜਾ ਡਰੇਨ ਵਿਚੋਂ ਬਰਾਮਦ ਹੋਈ | ਮਿ੍ਤਕ ਦੇ ਪੁੱਤਰ ਕੌਸ਼ਲ ਨੇ ਦੱਸਿਆ ਕਿ ਉਸ ਦੀ ਆਪਣੇ ਪਿਤਾ ਨਾਲ ਆਖ਼ਰੀ ਵਾਰ 7 ਜੂਨ ਦੀ ਸਵੇਰ ਕਰੀਬ 8 ਵਜੇ ਗੱਲਬਾਤ ਹੋਈ ਸੀ ਤੇ ਉਸ ਸਮੇਂ ਉਹ ਫ਼ੈਕਟਰੀ ਵਿਚ ਕੰਮ ਕਰ ਰਹੇ ਹਨ ਅਤੇ ਦੁਪਹਿਰ ਕਰੀਬ 12 ਵਜੇ ਘਰ ਆਉਣ ਬਾਰੇ ਕਿਹਾ ਸੀ, ਪਰ ਇਸ ਤੋਂ ਬਾਅਦ ਉਹ ਘਰ ਨਹੀਂ ਪਹੁੰਚੇ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸੰਪਰਕ ਹੋ ਸਕਿਆ | ਡੀ.ਐਸ.ਪੀ. ਹਰਵਿੰਦਰ ਸਿੰਘ ਸਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਡਰੇਨ ਵਿਚ ਇੱਕ ਗਲੀ-ਸੜੀ ਲਾਸ਼ ਹੋਣ ਦੀ ਸੂਚਨਾ ਮਿਲੀ ਸੀ | ਉਪਰੰਤ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ | ਉਨ੍ਹਾਂ ਕਿਹਾ ਕਿ ਗਰਮੀ ਕਾਰਨ ਲਾਸ਼ ਕਾਫੀ ਹੱਦ ਤੱਕ ਸੜ ਚੁੱਕੀ ਸੀ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੌਤ ਕਿਸੇ ਕਤਲ ਦਾ ਨਤੀਜਾ ਹੈ ਜਾਂ ਫਿਰ ਡਰੇਨ ਵਿਚ ਡਿੱਗਣ ਕਾਰਨ ਹੋਈ ਹੈ | ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਗਿਆ ਹੈ | ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਏਮਜ਼ ਬਠਿੰਡਾ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਤੀਜੀ ਚਾਰ ਰੋਜ਼ਾ ਫਾਊਲ ਪਲੇ ਬੈਡਮਿੰਟਨ ਚੈਂਪੀਅਨਸ਼ਿਪ 12 ਤੋਂ
Ad Position 24